T20 World Cup : ਸਕਾਟਲੈਂਡ ਨੇ ਵਿਸ਼ਵ ਕੱਪ ‘ਚ ਕੀਤੀ ਜੇਤੂ ਸ਼ੁਰੂਆਤ ; ਇਟਲੀ ਨੂੰ ਹਰਾਇਆ

ਚੰਡੀਗੜ੍ਹ, 9ਫਰਵਰੀ(ਵਿਸ਼ਵ ਵਾਰਤਾ) T20 World Cup: ਟੀ-20 ਵਿਸ਼ਵ ਕੱਪ 2026 ਦਾ 7ਵਾਂ ਮੈਚ ਸਕਾਟਲੈਂਡ ਅਤੇ ਇਟਲੀ ਵਿਚਾਲੇ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਖੇਡਿਆ ਗਿਆ। ਜਿੱਥੇ ਸਕਾਟਲੈਂਡ ਨੇ ਟੀ-20 ਵਿਸ਼ਵ ਕੱਪ 2026 ਵਿੱਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਟੀਮ ਨੇ ਸੋਮਵਾਰ ਨੂੰ ਗਰੁੱਪ ਸੀ ਦੇ ਮੈਚ ਵਿੱਚ ਇਟਲੀ ਨੂੰ 73 ਦੌੜਾਂ ਨਾਲ ਹਰਾਇਆ।

ਇਸ ਤੀਜੇ ਗਰੁੱਪ ਸੀ ਮੈਚ ਵਿੱਚ ਇਟਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਸਕਾਟਲੈਂਡ ਨੇ 20 ਓਵਰਾਂ ਵਿੱਚ 4 ਵਿਕਟਾਂ ‘ਤੇ 207 ਦੌੜਾਂ ਬਣਾਈਆਂ, ਜੋ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਦਾ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ ਹੈ। ਜਵਾਬ ਵਿੱਚ, ਇਟਲੀ 16.4 ਓਵਰਾਂ ਵਿੱਚ 10 ਵਿਕਟਾਂ ‘ਤੇ 134 ਦੌੜਾਂ ਹੀ ਬਣਾ ਸਕਿਆ।

ਸਕਾਟਲੈਂਡ ਦੇ ਓਪਨਰ ਜਾਰਜ ਮੁਨਸੇ ਨੇ ਅਰਧ ਸੈਂਕੜਾ (84) ਬਣਾਇਆ। ਮੁਨਸੇ ਤੋਂ ਇਲਾਵਾ, ਬ੍ਰੈਂਡਨ ਮੈਕਮੁਲਨ ਨੇ ਅਜੇਤੂ 41 ਦੌੜਾਂ ਬਣਾਈਆਂ, ਅਤੇ ਮਾਈਕਲ ਜੋਨਸ ਨੇ 37 ਦੌੜਾਂ ਬਣਾਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























