X down : ਭਾਰਤ ‘ਚ ਡਾਊਨ ਹੋਇਆ ਐਕਸ; ਹਜ਼ਾਰਾਂ ਯੂਜ਼ਰਸ ਪ੍ਰੇਸ਼ਾਨ
– ਦਿੱਲੀ – ਮੁੰਬਈ ਸਮੇਤ ਕਈ ਸ਼ਹਿਰਾਂ ‘ਚ ਸੇਵਾਵਾਂ ਠੱਪ
ਚੰਡੀਗੜ੍ਹ, 5 ਫਰਵਰੀ 2026 (ਵਿਸ਼ਵ ਵਾਰਤਾ) – ਭਾਰਤ ‘ਚ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ X (X down) ਸ਼ਾਮ 4 ਵਜੇ ਅਚਾਨਕ ਡਾਊਨ ਹੋ ਗਿਆ। ਡਾਊਨ ਰਿਪੋਰਟਾਂ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਡਾਊਨ ਡਿਟੈਕਟਰ’ ਮੁਤਾਬਕ, ਐਕਸ ਵੈੱਬਸਾਈਟ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਇਸ ਸਮੱਸਿਆ ਤੋਂ ਸਭ ਤੋਂ ਵੱਧ ਪਰੇਸ਼ਾਨ ਹਨ, ਜਦਕਿ ਕੁਝ ਐਪ ਯੂਜ਼ਰਸ ਨੂੰ ਵੀ ਇਹ ਦਿੱਕਤਾਂ ਆ ਰਹੀਆਂ ਹਨ।
ਡਾਊਨਡਿਟੈਕਟਰ ਦੇ ਅੰਕੜਿਆਂ ਅਨੁਸਾਰ, ਕਰੀਬ 64 ਪ੍ਰਤੀਸ਼ਤ ਯੂਜ਼ਰਸ ਨੇ X ਦੀ ਵੈੱਬਸਾਈਟ ਵਿੱਚ ਸਮੱਸਿਆ (X down) ਦੀ ਸ਼ਿਕਾਇਤ ਦਰਜ ਕਰਵਾਈ, ਜਦਕਿ 23 ਪ੍ਰਤੀਸ਼ਤ ਮੋਬਾਈਲ ਐਪ ਯੂਜ਼ਰਸ ਨੂੰ ਦਿੱਕਤਾਂ ਆਈਆਂ। ਉੱਥੇ ਹੀ, 13 ਪ੍ਰਤੀਸ਼ਤ ਯੂਜ਼ਰਸ ਨੇ ਲੌਗਇਨ ਅਤੇ ਲੌਗਆਊਟ ਨਾਲ ਜੁੜੀਆਂ ਪਰੇਸ਼ਾਨੀਆਂ ਦੀ ਜਾਣਕਾਰੀ ਦਿੱਤੀ। ਭਾਰਤ ਵਿੱਚ X ਦੇ ਡਾਊਨ ਹੋਣ ਦੀਆਂ ਸਭ ਤੋਂ ਵੱਧ ਰਿਪੋਰਟਾਂ ਦਿੱਲੀ, ਮੁੰਬਈ, ਹੈਦਰਾਬਾਦ, ਬੈਂਗਲੁਰੂ ਅਤੇ ਚੇਨਈ ਤੋਂ ਸਾਹਮਣੇ ਆਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























