BIG NEWS: ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਫਰਵਰੀ ( ਵਿਸ਼ਵ ਵਾਰਤਾ ):- ਸ਼੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ ਨਗਰ, ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ (ਦਿਹਾਤੀ), ਐੱਸ.ਏ.ਐੱਸ ਨਗਰ ਅਤੇ ਸ੍ਰੀਮਤੀ ਗਜਲਪ੍ਰੀਤ ਕੌਰ ਆਈ.ਪੀ.ਐਸ ਸਹਾਇਕ ਕਪਤਾਨ ਪੁਲਿਸ, ਸਬ-ਡਵੀਜਨ ਜ਼ੀਰਕਪੁਰ, ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸ. ਸਿਮਰਜੀਤ ਸਿੰਘ ਮੁੱਖ ਅਫਸਰ ਥਾਣਾ ਢਕੌਲੀ ਆਪਣੇ ਥਾਣਾ ਏਰੀਆ ਵਿੱਚ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਿਹਾ ਸੀ, ਤਾਂ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਥਾਣੇ ਦੇ ਏਰੀਏ ਵਿੱਚ ਇੱਕ ਵਿਅਕਤੀ ਵੱਲੋਂ 02 ਵਿਅਕਤੀਆ ਨੂੰ ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਤੇ ਇਤਲਾਹ ਮਿਲਣ ਪਰ ਉਚ ਅਫਸਰਾਨ ਬਾਲਾ ਨਾਲ ਗੱਲਬਾਤ ਕਰਕੇ ਦੋਸ਼ੀ ਕੁਲਦੀਪ ਸਿੰਘ ਖਿਲਾਫ ਮੈਨਹੰਟ (Manhunt) ਸ਼ੁਰੂ ਕੀਤਾ ਗਿਆ, ਜਿਸਦੇ ਤਹਿਤ ਸਾਰੇ ਜ਼ਿਲ੍ਹੇ ਨੂੰ ਅਫਸਰਾਨ ਬਾਲਾ ਦੀਆਂ ਟੀਮਾਂ ਬਣਾਕੇ ਸੀਲ ਕਰਕੇ ਨਾਕਾਬੰਦੀ ਕੀਤਾ ਗਈ ਤੇ ਪੀ.ਸੀ.ਆਰ ਟੀਮਾਂ ਨੂੰ ਐਕਟਿਵੇਟ ਕੀਤਾ ਗਿਆ ਤੇ ਥਾਣਾ ਢਕੌਲੀ ਦੇ ਏਰੀਏ ਵਿੱਚ ਜ਼ਿਲ੍ਹੇ ਦੇ ਕੁੱਝ ਮੁੱਖ ਅਫਸਰਾਨ ਨੂੰ ਸਮੇਤ ਉਨ੍ਹਾਂ ਦੀਆਂ ਟੀਮਾਂ ਨੂੰ ਦੋਸ਼ੀ ਦੀ ਤਲਾਸ਼ ਵਿੱਚ ਲਗਾਇਆ ਗਿਆ ਤੇ ਜ਼ਖਮੀ ਵਿਅਕਤੀਆਂ ਨੂੰ ਮੌਕੇ ਪਰ ਪਹੁੰਚ ਕੇ ਪੁਲਿਸ ਵੱਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿੱਚੋਂ ਇਕ ਵਿਅਕਤੀ ਪ੍ਰਿੰਸ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਮਕਾਨ ਨੰਬਰ 876 ਸੈਕਟਰ 26 ਪੰਚਕੂਲਾ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਤੇ ਦੂਜੇ ਵਿਅਕਤੀ ਭਾਰਤ ਭੂਸ਼ਣ ਪੁੱਤਰ ਤ੍ਰਿਲੋਕ ਚੰਦ ਵਾਸੀ ਫਲੈਟ ਨੰਬਰ 25-ਬੀ ਮੋਤੀਆ ਹਰਮੋਨੀ ਗ੍ਰੀਨ ਕਿਸ਼ਨਪੁਰਾ ਦੇ ਬਿਆਨ ਪਰ ਬਰਖਿਲਾਫ ਕੁਲਦੀਪ ਸਿੰਘ ਵਾਸੀ ਰਾਧੇ ਹੋਮਜ਼ ਕਿਸ਼ਨਪੁਰਾ ਦੇ ਮੁਕੱਦਮਾ ਨੰਬਰ 13 ਮਿਤੀ 02.02.2026 ਅ/ਧ 103, 109 ਬੀ.ਐਨ.ਐਸ,, 25,27-54-59 ਆਰਮਜ਼ ਐਕਟ ਥਾਣਾ ਢਕੋਲੀ ਦਰਜ ਰਜਿਸਟਰ ਕੀਤਾ ਗਿਆ ਜੋ ਪਤਾ ਲੱਗਾ ਕਿ ਦੋਸ਼ੀ ਵਿਅਕਤੀ ਕੁਲਦੀਪ ਸਿੰਘ ਜੋ ਕਿ ਬਾਉਂਸਰ ਦਾ ਕੰਮ ਕਰਦਾ ਹੈ, ਤੇ ਜਿਸ ਨਾਲ ਮ੍ਰਿਤਕ ਵਿਅਕਤੀ ਪ੍ਰਿੰਸ ਤੇ ਮੁਦੱਈ ਮੁਕੱਦਮਾ ਭਾਰਤ ਭੂਸ਼ਨ ਦੀ ਤਕਰਾਰ ਬਾਜੀ ਹੋ ਗਈ ਤਾਂ ਤਹਿਸ਼ ਵਿੱਚ ਆ ਕੇ ਕੁਲਦੀਪ ਸਿੰਘ ਨੇ ਆਪਣੇ ਹਥਿਆਰ ਨਾਲ ਦੋਵਾਂ ਪਰ ਗੋਲੀਆ ਨਾਲ ਹਮਲਾ ਕੀਤਾ। ਜ਼ਿਲ੍ਹਾ ਐਸ.ਏ.ਐਸ.ਨਗਰ ਦੀਆਂ ਪੁਲਿਸ ਪਾਰਟੀਆ ਨੇ ਮੁਸ਼ਤੈਦੀ ਨਾਲ 5-6 ਘੰਟੇ ਵਿੱਚ ਖੁਫੀਆ ਸੋਰਸ ਕਾਇਮ ਕਰਕੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਤਰੀਕੇ ਰਾਹੀ ਦੋਸ਼ੀ ਕੁਲਦੀਪ ਸਿੰਘ ਨੂੰ ਰਾਉਂਡਅਪ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ੀ ਦੇ ਕਬਜ਼ੇ ਵਿੱਚੋ ਉਸ ਦਾ ਲਾਇਸੰਸੀ ਰਿਵਾਲਵਰ .32 ਬੋਰ ਬ੍ਰਾਮਦ ਕੀਤਾ ਗਿਆ ਤੇ ਦੋਸ਼ੀ ਦੇ ਅਸਲਾ ਲਾਇਸੰਸ ਨੂੰ ਰੱਦ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਮੁਕੱਦਮਾ ਨੰਬਰ 13 ਮਿਤੀ 02-02-2026 ਅ/ਧ 103,109 ਬੀ.ਐਨ.ਐਸ., 25,27-54-59 ਆਰਮਜ਼ ਐਕਟ ਥਾਣਾ ਢਕੋਲੀ ਜਿਲ੍ਹਾ ਐਸ.ਏ.ਐਸ ਨਗਰ
ਬ੍ਰਾਮਦਗੀ : ਰਿਵਾਲਵਰ .32 ਬੋਰ ਅਤੇ ਖਾਲੀ ਖੋਲ
ਗ੍ਰਿਫਤਾਰ ਦੋਸ਼ੀ: ਕੁਲਦੀਪ ਸਿੰਘ ਵਾਸੀ ਰਾਧੇ ਹੋਮਜ ਢਕੋਲੀ ਥਾਣਾ ਢਕੌਲੀ ਜ਼ਿਲ੍ਹਾ ਐੱਸ.ਏ.ਐੱਸ ਨਗਰ (ਗ੍ਰਿਫਤਾਰ ਮਿਤੀ 02.02.2026)






















