Australian Open : ਕਾਰਲੋਸ ਅਲਕਾਰਾਜ਼ ਨੇ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖਿਤਾਬ ; ਫਾਈਨਲ ‘ਚ 10 ਵਾਰ ਦੇ ਚੈਂਪੀਅਨ ਜੋਕੋਵਿਚ ਨੂੰ ਹਰਾਇਆ

ਚੰਡੀਗੜ੍ਹ, 1 ਫਰਵਰੀ(ਵਿਸ਼ਵ ਵਾਰਤਾ)Australian Open : ਵਿਸ਼ਵ ਦੇ ਨੰਬਰ 1 ਕਾਰਲੋਸ ਅਲਕਾਰਾਜ਼ ਨੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਹੈ। 22 ਸਾਲਾ ਸਪੈਨਿਸ਼ ਸਟਾਰ ਨੇ ਫਾਈਨਲ ਵਿੱਚ ਸਰਬੀਆਈ ਸਟਾਰ ਨੋਵਾਕ ਜੋਕੋਵਿਚ ਨੂੰ 2-6, 6-2, 6-3, 7-5 ਨਾਲ ਹਰਾਇਆ।

ਅੱਜ ਐਤਵਾਰ ਨੂੰ ਮੈਲਬੌਰਨ ਦੇ ਰਾਡ ਲੇਵਰ ਅਰੇਨਾ ਵਿੱਚ ਖੇਡਿਆ ਗਿਆ ਇਹ ਮੈਚ 3 ਘੰਟੇ ਅਤੇ 2 ਮਿੰਟ ਤੱਕ ਚੱਲਿਆ। ਦੱਸਣਯੋਗ ਹੈ ਕਿ ਇਹ ਜੋਕੋਵਿਚ ਦੀ ਆਪਣੇ ਕਰੀਅਰ ਦੀ ਪਹਿਲੀ ਆਸਟ੍ਰੇਲੀਅਨ ਓਪਨ ਫਾਈਨਲ ਹਾਰ ਸੀ। ਇਸ ਤੋਂ ਪਹਿਲਾਂ ਉਹ 10 ਵਾਰ ਫਾਈਨਲ ਵਿੱਚ ਪਹੁੰਚਿਆ ਸੀ ਅਤੇ ਹਰ ਵਾਰ ਜੇਤੂ ਰਿਹਾ।
ਫਾਈਨਲ ਤੋਂ ਪਹਿਲਾਂ, ਅਲਕਾਰਾਜ਼ ਨੇ ਸੈਮੀਫਾਈਨਲ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਪੰਜ ਸੈੱਟਾਂ ਦੇ ਮੈਚ ਵਿੱਚ ਹਰਾਇਆ ਸੀ। ਇਹ ਮੈਚ 5 ਘੰਟੇ ਅਤੇ 27 ਮਿੰਟ ਤੱਕ ਚੱਲਿਆ, ਜਿਸ ਵਿੱਚ ਅਲਕਾਰਾਜ਼ ਨੇ 6-4, 7-6, 6-7, 6-7, 7-5 ਨਾਲ ਜਿੱਤ ਪ੍ਰਾਪਤ ਕੀਤੀ ਸੀ।

ਗੱਲ ਕਰੀਏ 38 ਸਾਲਾ ਨੋਵਾਕ ਜੋਕੋਵਿਚ ਦੀ ਤਾਂ ਉਸਦੇ ਨਾਮ ਕੁੱਲ 24 ਗ੍ਰੈਂਡ ਸਲੈਮ ਖਿਤਾਬ ਹਨ। ਇਨ੍ਹਾਂ ਵਿੱਚ 10 ਆਸਟ੍ਰੇਲੀਅਨ ਓਪਨ, 3 ਫ੍ਰੈਂਚ ਓਪਨ, 7 ਵਿੰਬਲਡਨ ਅਤੇ 4 ਯੂਐਸ ਓਪਨ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
Australian Open : ਆਸਟ੍ਰੇਲੀਅਨ ਓਪਨ ‘ਚ ਨੋਵਾਕ ਜੋਕੋਵਿਚ ਅਤੇ ਕਾਰਲੋਸ ਅਲਕਾਰਾਜ਼ ਵਿਚਾਲੇ ਖਿਤਾਬੀ ਮੁਕਾਬਲਾ ਅੱਜ























