Australian Open : ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਨੇ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖਿਤਾਬ ; ਫਾਈਨਲ ‘ਚ ਆਰਿਆਨਾ ਸਬਲੇਂਕਾ ਨੂੰ ਹਰਾਇਆ

ਚੰਡੀਗੜ੍ਹ, 31ਜਨਵਰੀ(ਵਿਸ਼ਵ ਵਾਰਤਾ) Australian Open : ਕਜ਼ਾਕਿਸਤਾਨ ਦੀ ਟੈਨਿਸ ਸਟਾਰ ਏਲੇਨਾ ਰਾਇਬਾਕੀਨਾ( Elena Rybakina) ਨੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤ ਲਿਆ ਹੈ।

ਉਸਨੇ ਅੱਜ ਸ਼ਨੀਵਾਰ ਨੂੰ ਖੇਡੇ ਗਏ ਆਸਟ੍ਰੇਲੀਅਨ ਓਪਨ ਮਹਿਲਾ ਸਿੰਗਲਜ਼ ਫਾਈਨਲ ਵਿੱਚ ਬੇਲਾਰੂਸ ਦੀ ਸਟਾਰ ਆਰਿਆਨਾ ਸਬਲੇਂਕਾ ਨੂੰ 6-4, 4-6, 6-4 ਨਾਲ ਹਰਾਇਆ।

ਇਸ ਦੇ ਨਾਲ ਹੀ ਏਲੇਨਾ ਰਾਇਬਾਕੀਨਾ ਇਹ ਖਿਤਾਬ ਜਿੱਤਣ ਵਾਲੀ ਕਜ਼ਾਕਿਸਤਾਨ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ।

ਇਹ 26 ਸਾਲਾ ਰਾਇਬਾਕੀਨਾ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਹੈ। ਤਿੰਨ ਸਾਲ ਪਹਿਲਾਂ, ਉਹ ਫਾਈਨਲ ਵਿੱਚ ਪਹੁੰਚੀ ਸੀ ਪਰ ਸਬਾਲੇਂਕਾ ਤੋਂ ਹਾਰ ਗਈ ਸੀ। ਆਸਟ੍ਰੇਲੀਅਨ ਓਪਨ 2026 ਦੀ ਗੱਲ ਕਰੀਏ ਤਾਂ ਰਾਇਬਾਕੀਨਾ ਨੇ ਪਹਿਲਾਂ ਸੈਮੀਫਾਈਨਲ ਵਿੱਚ ਅਮਰੀਕੀ ਜੇਸ਼ੀਗਾ ਪੇਗੁਲਾ ਨੂੰ 6-3, 7-6 ਨਾਲ ਹਰਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
Australian Open : ਆਸਟ੍ਰੇਲੀਅਨ ਓਪਨ ‘ਚ ਏਲੇਨਾ ਰਾਇਬਾਕੀਨਾ ਅਤੇ ਆਰਿਆਨਾ ਸਬਾਲੇਂਕਾ ਵਿਚਾਲੇ ਖਿਤਾਬੀ ਮੁਕਾਬਲਾ ਅੱਜ























