Australian Open : ਨੋਵਾਕ ਜੋਕੋਵਿਚ 11ਵੀਂ ਵਾਰ ਪਹੁੰਚੇ ਆਸਟ੍ਰੇਲੀਅਨ ਓਪਨ ਦੇ ਫਾਈਨਲ ‘ਚ

ਚੰਡੀਗੜ੍ਹ, 31ਜਨਵਰੀ(ਵਿਸ਼ਵ ਵਾਰਤਾ) Australian Open : ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਸਾਲ ਦੇ ਪਹਿਲੇ ਗ੍ਰੈਂਡ ਸਲੈਮ, ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਉਹ 1 ਫਰਵਰੀ ਨੂੰ ਦੁਪਹਿਰ 2 ਵਜੇ ਦੁਨੀਆ ਦੇ ਨੰਬਰ 1 ਕਾਰਲੋਸ ਅਲਕਾਰਾਜ਼ ਨਾਲ ਭਿੜਨਗੇ।

38 ਸਾਲਾ ਜੋਕੋਵਿਚ ਨੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਜੈਨਿਕ ਸਿਨਰ ਨੂੰ 3-6, 6-3, 4-6, 6-4, 6-4 ਨਾਲ ਹਰਾਇਆ। ਉਹ ਓਪਨ ਏਰਾ ਵਿੱਚ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ। ਇਹ ਜੋਕੋਵਿਚ ਦਾ 11ਵਾਂ ਫਾਈਨਲ ਹੈ। ਇਸ ਤੋਂ ਪਹਿਲਾਂ, ਉਹ 10 ਫਾਈਨਲ ਖੇਡ ਚੁੱਕਾ ਹੈ ਅਤੇ ਸਾਰੇ ਜਿੱਤ ਚੁੱਕਾ ਹੈ।
ਜੋਕੋਵਿਚ ਆਪਣੇ 25ਵੇਂ ਕਰੀਅਰ ਗ੍ਰੈਂਡ ਸਲੈਮ ਅਤੇ 11ਵੇਂ ਆਸਟ੍ਰੇਲੀਅਨ ਓਪਨ ਖਿਤਾਬ ਤੋਂ ਇੱਕ ਜਿੱਤ ਦੂਰ ਹੈ।

ਦੱਸ ਦਈਏ ਕਿ ਸਪੇਨ ਦੇ ਵਿਸ਼ਵ ਨੰਬਰ 1 ਕਾਰਲੋਸ ਅਲਕਾਰਾਜ਼ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਹਨ। ਸੱਟ ਨਾਲ ਜੂਝ ਰਹੇ ਅਲਕਾਰਾਜ਼ ਨੇ ਸੈਮੀਫਾਈਨਲ ਵਿੱਚ ਪੰਜ ਸੈੱਟਾਂ ਦੇ ਮੈਚ ਵਿੱਚ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾਇਆ। ਮੈਲਬੌਰਨ ਦੇ ਰਾਡ ਲਾਵਰ ਅਰੇਨਾ ਵਿੱਚ ਖੇਡਿਆ ਗਿਆ ਇਹ ਮੈਚ 5 ਘੰਟੇ 27 ਮਿੰਟ ਚੱਲਿਆ, ਜਿਸ ਵਿੱਚ ਅਲਕਾਰਾਜ਼ ਨੇ ਜ਼ਵੇਰੇਵ ਨੂੰ 6-4, 7-6, 6-7, 6-7, 7-5 ਨਾਲ ਹਰਾਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























