Rule changes from February 1: ਪਹਿਲੀ ਫਰਵਰੀ ਤੋਂ ਬਦਲਣ ਜਾ ਰਹੇ ਹਨ ਇਹ ਵੱਡੇ ਨਿਯਮ
– ਤੁਹਾਡੀ ਜੇਬ ਅਤੇ ਘਰ ਦੇ ਬਜਟ ‘ਤੇ ਪਵੇਗਾ ਸਿੱਧਾ ਅਸਰ!
ਅੰਮ੍ਰਿਤਸਰ 30 ਜਨਵਰੀ (ਵਿਸ਼ਵ ਵਾਰਤਾ): 1 ਫਰਵਰੀ 2026 ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਆਮ ਆਦਮੀ ਤੋਂ ਲੈ ਕੇ ਕਾਰੋਬਾਰੀਆਂ ਅਤੇ ਕਿਸਾਨਾਂ ਤੱਕ, ਹਰ ਕਿਸੇ ਦੀਆਂ ਨਜ਼ਰਾਂ ਬਜਟ ‘ਤੇ ਟਿਕੀਆਂ ਹੋਈਆਂ ਹਨ। ਪਰ ਇਸ ਦੇ ਨਾਲ ਹੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਕਈ ਵੱਡੇ ਨਿਯਮਾਂ ਵਿੱਚ ਬਦਲਾਅ (Rule changes) ਵੀ ਲਾਗੂ ਹੋਣਗੇ।
ਇਨ੍ਹਾਂ ਬਦਲਾਵਾਂ ਦਾ ਸਿੱਧਾ ਅਸਰ ਤੁਹਾਡੀ ਜੇਬ, ਘਰੇਲੂ ਖਰਚੇ, ਟੈਕਸ ਪਲਾਨਿੰਗ, ਨਿਵੇਸ਼ ਅਤੇ ਰੋਜ਼ਾਨਾ ਦੀਆਂ ਲੋੜਾਂ ‘ਤੇ ਪਵੇਗਾ। ਨਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰ ਤੋਂ ਲੈ ਕੇ ਸਿਗਰਟ, ਬਾਲਣ (fuel) ਤੇ ਬੈਂਕਿੰਗ ਅਤੇ ਫਾਸਟੈਗ ਤੱਕ ਹਰ ਖੇਤਰ ਵਿੱਚ ਕੁਝ ਨਾ ਕੁਝ ਬਦਲਾਅ ਸੰਭਵ ਹੈ। ਅਜਿਹੇ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ 1 ਫਰਵਰੀ ਤੋਂ ਕੀ-ਕੀ ਬਦਲ ਸਕਦਾ ਹੈ ਅਤੇ ਇਸ ਦਾ ਤੁਹਾਡੇ ਜੀਵਨ ‘ਤੇ ਕੀ ਅਸਰ ਪਵੇਗਾ।
ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ
ਹਰ ਮਹੀਨੇ ਦੀ ਤਰ੍ਹਾਂ ਐਲਪੀਜੀ ਸਿਲੰਡਰ ਦੀਆਂ ਨਵੀਆਂ ਕੀਮਤਾਂ ਦਾ ਐਲਾਨ 1 ਫਰਵਰੀ ਨੂੰ ਕੀਤਾ ਜਾਵੇਗਾ। ਤੇਲ ਕੰਪਨੀਆਂ ਘਰੇਲੂ ਅਤੇ ਵਪਾਰਕ ਸਿਲੰਡਰਾਂ ਲਈ ਨਵੀਆਂ ਦਰਾਂ ਨਿਰਧਾਰਤ ਕਰਨਗੀਆਂ। ਹੁਣ 1 ਫਰਵਰੀ ਨੂੰ ਨਵੀਆਂ ਕੀਮਤਾਂ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਰਸੋਈ ਦਾ ਬਜਟ ਹਲਕਾ ਹੋਵੇਗਾ ਜਾਂ ਭਾਰੀ।
CNG, PNG ਅਤੇ ATF ਦੀਆਂ ਕੀਮਤਾਂ
LPG ਵਾਂਗ ਹੀ CNG, PNG ਅਤੇ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਬਾਲਣ (ATF) ਦੀਆਂ ਕੀਮਤਾਂ ਵਿੱਚ ਵੀ ਬਦਲਾਅ ਕੀਤਾ ਜਾਵੇਗਾ। 1 ਫਰਵਰੀ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ। ਜੇਕਰ CNG ਅਤੇ PNG ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਇਸ ਦਾ ਸਿੱਧਾ ਅਸਰ ਤੁਹਾਡੇ ਸਫਰ ਅਤੇ ਘਰ ਦੇ ਖਰਚੇ ‘ਤੇ ਪਵੇਗਾ।
ਪਾਨ ਮਸਾਲਾ, ਸਿਗਰਟ ਅਤੇ ਤੰਬਾਕੂ ਮਹਿੰਗੇ
1 ਫਰਵਰੀ ਤੋਂ, ਪਾਨ ਮਸਾਲਾ, ਸਿਗਰਟ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਰਿਪੋਰਟਾਂ ਅਨੁਸਾਰ, ਸਰਕਾਰ ਇਨ੍ਹਾਂ ਉਤਪਾਦਾਂ ‘ਤੇ ਵਧੇਰੇ ਟੈਕਸ ਲਗਾਉਣ ਜਾ ਰਹੀ ਹੈ।
ਫਰਵਰੀ ਵਿੱਚ 10 ਦਿਨ ਬੈਂਕਾਂ ਦੀਆਂ ਛੁੱਟੀਆਂ
ਫਰਵਰੀ ਦੀ ਸ਼ੁਰੂਆਤ ਛੁੱਟੀ ਦੇ ਨਾਲ ਹੋਵੇਗੀ। RBI ਵੱਲੋਂ ਜਾਰੀ ਸੂਚੀ ਦੇ ਮੁਤਾਬਕ, ਫਰਵਰੀ 2026 ਵਿੱਚ ਕਰੀਬ 10 ਦਿਨ ਬੈਂਕ ਬੰਦ ਰਹਿਣਗੇ। ਇਸ ਵਿੱਚ ਹਫਤਾਵਾਰੀ ਛੁੱਟੀਆਂ ਤੋਂ ਇਲਾਵਾ ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਵਰਗੇ ਖਾਸ ਦਿਨ ਵੀ ਸ਼ਾਮਲ ਹਨ।
FASTag ਯੂਜ਼ਰਸ ਲਈ ਬਦਲਾਅ
FASTag ਯੂਜ਼ਰਸ ਲਈ ਵੀ 1 ਫਰਵਰੀ ਤੋਂ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। NHAI ਦੇ ਅਨੁਸਾਰ, ਕਾਰ, ਜੀਪ ਅਤੇ ਵੈਨ ਲਈ FASTag ਜਾਰੀ ਕਰਦੇ ਸਮੇਂ ਕੇਵਾਈਸੀ (KYC) ਵੈਰੀਫਿਕੇਸ਼ਨ ਪ੍ਰਕਿਰਿਆ ਵਿੱਚ ਬਦਲਾਅ ਕੀਤਾ ਗਿਆ ਹੈ, ਜਿਸ ਨਾਲ ਨਵੇਂ ਯੂਜ਼ਰਸ ਨੂੰ ਰਾਹਤ ਮਿਲ ਸਕਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























