Punjab : ਕਾਂਗਰਸੀ ਆਗੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
– ਰਾਜਨੀਤਿਕ – ਸਮਾਜਿਕ ਹਲਕਿਆਂ ‘ਚ ਸੋਗ ਦੀ ਲਹਿਰ
ਚੰਡੀਗੜ੍ਹ, 30 ਜਨਵਰੀ 2026 (ਵਿਸ਼ਵ ਵਾਰਤਾ): ਜਲੰਧਰ ਵਿੱਚ ਕਾਂਗਰਸੀ ਆਗੂ ਅਤੇ ਜਿੰਮ ਪ੍ਰੇਮੀ ਮਨੋਜ ਮਲਹੋਤਰਾ (ਮਨੂ ਵੜਿੰਗ) ਦਾ ਦੇਹਾਂਤ ਹੋ ਗਿਆ। ਉਨ੍ਹਾਂ 48 ਸਾਲਾਂ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ (Punjab) ਕਿਹਾ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਤੜਕੇ ਕਰੀਬ 4 ਵਜੇ ਉਨ੍ਹਾਂ ਨੂੰ ‘ਸਾਈਲੈਂਟ ਅਟੈਕ’ ਆਇਆ। ਜਿਸ ਤੋਂ ਬਾਅਦ ਪਰਿਵਾਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਪਹੁੰਚਿਆ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।

ਦੱਸ ਦਈਏ ਕਿ ਮਨੂ ਵੜਿੰਗ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਅਤੇ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਸਨ। ਰਾਜਨੀਤੀ ਵਿੱਚ ਸਰਗਰਮ ਹੋਣ ਦੇ ਨਾਲ-ਨਾਲ ਉਹ ਰੀਅਲ ਅਸਟੇਟ ਦੇ ਕਾਰੋਬਾਰੀ ਵੀ ਸਨ। ਉਹ ਆਪਣੀ ਫਿਟਨੈਸ (ਸਰੀਰਕ ਤੰਦਰੁਸਤੀ) ਨੂੰ ਲੈ ਕੇ ਬਹੁਤ ਸੁਚੇਤ ਰਹਿੰਦੇ ਸਨ। ਇਕ ਦਿਨ ਪਹਿਲਾਂ ਹੀ ਮਨੂ ਵੜਿੰਗ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਫਿਟਨੈੱਸ ਨਾਲ ਸਬੰਧਤ ਵੀਡੀਓ ਸਾਂਝਾ ਕੀਤੀ ਸੀ। ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























