Cricket: ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ
ਨਵੀਂ ਦਿੱਲੀ, 18 ਜਨਵਰੀ 2026 (ਵਿਸ਼ਵ ਵਾਰਤਾ) – BCCI ਨੇ ਆਸਟ੍ਰੇਲੀਆ ਦੇ ਫਰਵਰੀ ਮਹੀਨੇ ‘ਚ ਹੋਣ ਵਾਲੇ ਦੌਰੇ ਲਈ ਭਾਰਤੀ ਮਹਿਲਾ ਟੀਮ (Cricket) ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਉੱਥੇ ਜਾ ਕੇ T20 ਤੇ ਵਨਡੇ ਸੀਰੀਜ਼ ਖੇਡੇਗੀ। ਦੋਵਾਂ ਫਾਰਮੈਟਾਂ ਵਿੱਚ ਤਿੰਨ-ਤਿੰਨ ਮੈਚ ਖੇਡੇ ਜਾਣਗੇ। ਭਾਰਤੀ ਟੀਮ ਦੀ ਕਮਾਨ ਦੋਵਾਂ ਫਾਰਮੈਟਾਂ ਵਿੱਚ ਹਰਮਨਪ੍ਰੀਤ ਕੌਰ ਸੰਭਾਲਣਗੇ, ਜਦਕਿ ਸਮ੍ਰਿਤੀ ਮੰਧਾਨਾ ਉਪ-ਕਪਤਾਨ ਹੋਣਗੇ। ਲਗਭਗ 7 ਸਾਲਾਂ ਦੇ ਲੰਬੇ ਸਮੇਂ ਬਾਅਦ ਭਾਰਤੀ ਫੁਲਮਾਲੀ ਦੀ ਟੀਮ ਵਿੱਚ ਵਾਪਸੀ ਹੋਈ ਹੈ। ਉਨ੍ਹਾਂ ਨੇ ਆਖਰੀ ਵਾਰ 2019 ਵਿੱਚ ਭਾਰਤ ਲਈ ਟੀ-20 ਮੈਚ ਖੇਡਿਆ ਸੀ।

ਭਾਰਤ ਦੀ ਟੀ-20 ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਰੇਣੁਕਾ ਠਾਕੁਰ, ਸ਼੍ਰੀ ਚਰਣੀ, ਵੈਸ਼ਨਵੀ ਸ਼ਰਮਾ, ਕ੍ਰਾਂਤੀ ਗੌੜ, ਸਨੇਹ ਰਾਣਾ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ ਕਮਲਿਨੀ (ਵਿਕਟਕੀਪਰ), ਅਰੁੰਧਤੀ ਰੈੱਡੀ, ਅਮਨਜੋਤ ਕੌਰ, ਜੈਮੀਮਾ ਰੌਡਰਿਗਜ਼, ਭਾਰਤੀ ਫੁਲਮਾਲੀ, ਸ਼੍ਰੇਯੰਕਾ ਪਾਟਿਲ।

ਭਾਰਤ ਦੀ ਵਨਡੇ ਟੀਮ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਰੇਣੁਕਾ ਠਾਕੁਰ, ਸ਼੍ਰੀ ਚਰਣੀ, ਵੈਸ਼ਨਵੀ ਸ਼ਰਮਾ, ਕ੍ਰਾਂਤੀ ਗੌੜ, ਸਨੇਹ ਰਾਣਾ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ ਕਮਲਿਨੀ (ਵਿਕਟਕੀਪਰ), ਕਸ਼ਵੀ ਗੌਤਮ, ਅਮਨਜੋਤ ਕੌਰ, ਜੈਮੀਮਾ ਰੌਡਰਿਗਜ਼, ਹਰਲੀਨ ਦਿਓਲ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























