Punjab: ਬਾਲ ਪੁਰਸਕਾਰ ਜੇਤੂ ਸ਼ਰਵਣ ਕੁਮਾਰ ਮਾਪਿਆਂ ਨਾਲ ਵਿਧਾਨ ਸਭਾ ਦੀ ਕਾਰਵਾਈ ਦੇਖਣ ਆਇਆ
ਚੰਡੀਗੜ੍ਹ, 30 ਦਸੰਬਰ 2025 (ਵਿਸ਼ਵ ਵਾਰਤਾ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਸ਼ਰਵਣ ਕੁਮਾਰ (Punjab) ਵੀ ਆਪਣੇ ਮਾਪਿਆਂ ਨਾਲ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੇਖਣ ਆਇਆ ਹੈ। ਸ਼ਰਵਣ ਨੂੰ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਸੀ।
ਦੱਸ ਦਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ 10 ਸਾਲ ਦੇ ਬੱਚੇ ਸ਼ਰਵਣ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025 ਨਾਲ 26 ਦਸੰਬਰ ਨੂੰ ਸਨਮਾਨਿਤ ਕੀਤਾ ਸੀ। ਇਹ ਪੁਰਸਕਾਰ ਸਮਾਰੋਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਗਿਆ ਸੀ।

ਮਈ 2025 ਵਿੱਚ ਕੀਤੇ ਗਏ ‘ਆਪ੍ਰੇਸ਼ਨ ਸਿੰਦੂਰ’ ਦੌਰਾਨ, ਭਾਰਤ-ਪਾਕਿਸਤਾਨ ਸਰਹੱਦ (Punjab) ‘ਤੇ ਤਣਾਅਪੂਰਨ ਸਥਿਤੀ ਦੌਰਾਨ ਸ਼ਰਵਣ ਸਿੰਘ ਨੇ ਸ਼ਾਨਦਾਰ ਹਿੰਮਤ ਦਿਖਾਈ ਸੀ। ਦੇਸ਼ ਭਗਤੀ ਦੀ ਭਾਵਨਾ ਨਾਲ ਪ੍ਰੇਰਿਤ, ਸ਼ਰਵਣ ਰੋਜ਼ਾਨਾ ਤਾਇਨਾਤ ਸੈਨਿਕਾਂ ਨੂੰ ਪਾਣੀ, ਦੁੱਧ, ਲੱਸੀ, ਚਾਹ ਅਤੇ ਬਰਫ਼ ਵਰਗੀਆਂ ਜ਼ਰੂਰੀ ਚੀਜ਼ਾਂ ਪਹੁੰਚਾਉਂਦਾ ਸੀ।
ਸ਼ਰਵਣ ਸਿੰਘ ਦੇ ਦਲੇਰ ਅਤੇ ਨਿਰਸਵਾਰਥ ਯੋਗਦਾਨ ਲਈ ਭਾਰਤੀ ਫੌਜ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























