
ਨਾਗਪੁਰ, 5 ਮਾਰਚ – ਨਾਗਪੁਰ ਵਨਡੇ ਵਿਚ ਟੀਮ ਇੰਡੀਆ ਦੀ ਪਾਰੀ ਲੜਖੜਾ ਗਈ ਹੈ। 33 ਓਵਰਾਂ ਬਾਅਦ ਟੀਮ ਇੰਡੀਆ ਨੇ 173 ਦੌੜਾਂ ਉਤੇ 6 ਵਿਕਟਾਂ ਗਵਾ ਦਿੱਤੀਆਂ ਹਨ। ਸਲਾਮੀ ਜੋੜੀ ਜਿਥੇ ਫਲੌਪ ਰਹੀ, ਉਥੇ ਰਾਇਡੂ 18, ਕੇਦਾਰ ਜਾਧਵ 11, ਧੋਨੀ ਬਿਨਾਂ ਖਾਤਾ ਖੋਲਿਆਂ ਹੀ ਆਊਟ ਹੋ ਗਏ। ਵਿਰਾਟ ਕੋਹਲੀ 69 ਦੌੜਾਂ ਬਣਾ ਕੇ ਖੇਡ ਰਿਹਾ ਹੈ।





















