Ind W vs SL W : ਭਾਰਤ – ਸ਼੍ਰੀਲੰਕਾ ਮਹਿਲਾ ਟੀਮਾਂ ਵਿਚਕਾਰ ਦੂਜਾ ਟੀ-20 ਮੈਚ
– ਭਾਰਤੀ ਕਪਤਾਨ ਨੇ ਟਾਸ ਜਿੱਤ ਕੇ ਲਿਆ ਇਹ ਫੈਸਲਾ
– ਪਲੇਇੰਗ ਇਲੈਵਨ ਵਿੱਚ ਹੋਇਆ ਵੱਡਾ ਬਦਲਾਅ
ਨਵੀ ਦਿੱਲੀ, 23 ਦਸੰਬਰ 2025 (ਵਿਸ਼ਵ ਵਾਰਤਾ): ਭਾਰਤ ਅਤੇ ਸ਼੍ਰੀਲੰਕਾ ਦੀਆਂ ਮਹਿਲਾ ਟੀਮਾਂ ਵਿਚਕਾਰ ਦੂਜਾ ਟੀ-20 ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਇਸ ਮੈਚ ਲਈ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਕੀਤਾ ਹੈ।
ਹਰਮਨਪ੍ਰੀਤ ਨੇ ਕਿਹਾ ਕਿ ਦੀਪਤੀ ਸ਼ਰਮਾ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਸਦੀ ਜਗ੍ਹਾ ਸਨੇਹ ਰਾਣਾ ਨੂੰ ਲਿਆ ਗਿਆ ਹੈ। ਹਾਲਾਂਕਿ, ਸ਼੍ਰੀਲੰਕਾ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਰਤ ਪੰਜ ਮੈਚਾਂ ਦੀ ਟੀ-20I ਲੜੀ 1-0 ਨਾਲ ਅੱਗੇ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























