Chandigarh: ਸੰਘਣੀ ਧੁੰਦ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ; 10 ਉਡਾਣਾਂ ਰੱਦ
ਚੰਡੀਗੜ੍ਹ, 21 ਦਸੰਬਰ (ਵਿਸ਼ਵ ਵਾਰਤਾ) : ਉੱਤਰੀ ਭਾਰਤ ਦੀ ਸੰਘਣੀ ਧੁੰਦ ਦਾ ਅਸਰ ਹੁਣ ਹਵਾਈ ਆਵਾਜਾਈ ‘ਤੇ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਬਹੁਤ ਘੱਟ ਵਿਜ਼ੀਬਿਲਿਟੀ ਕਾਰਨ ਚੰਡੀਗੜ੍ਹ ਹਵਾਈ ਅੱਡੇ (Chandigarh) ‘ਤੇ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਐਤਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਧੁੰਦ ਦੇ ਕਾਰਨ ਘੱਟ ਦ੍ਰਿਸ਼ਟੀ ਦੀ ਸਥਿਤੀ ਕਾਰਨ ਕੁੱਲ 10 ਉਡਾਣਾਂ ਰੱਦ ਕੀਤੀਆਂ ਗਈਆਂ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਧੁੰਦ ਦਾ ਪ੍ਰਭਾਵ ਉਡਾਣਾਂ ‘ਤੇ ਕੁਝ ਹੋਰ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























