Punjab Clash : ਲੁਧਿਆਣਾ ‘ਚ ‘ਆਪ’-ਕਾਂਗਰਸ ਵਿਚਾਲੇ ਝੜਪ
– ਕਾਂਗਰਸੀਆਂ ‘ਤੇ ਲੱਗੇ ਫਾਇਰਿੰਗ ਦੇ ਇਲਜ਼ਾਮ!
ਲੁਧਿਆਣਾ, 18 ਦਸੰਬਰ 2025 (ਵਿਸ਼ਵ ਵਾਰਤਾ) – ਲੁਧਿਆਣਾ ਵਿੱਚ ਬਲਾਕ ਕਮੇਟੀ ਦੀ ਜਿੱਤ ਦਾ ਜਸ਼ਨ ਮਨਾ ਰਹੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਰਕਰਾਂ ਵਿਚਕਾਰ ਹਿੰਸਕ ਝੜਪ ਹੋ (Punjab Clash) ਗਈ। ਜਿੱਤ ਤੋਂ ਬਾਅਦ ‘ਆਪ’ ਆਗੂ ਧੰਨਵਾਦ ਰੈਲੀ ਕਰ ਰਹੇ ਸਨ, ਜਦੋਂ ਕਿ ਕਾਂਗਰਸੀ ਆਗੂ ਵੀ ਨੇੜਲੇ ਇਲਾਕੇ ਵਿੱਚ ਮੌਜੂਦ ਸਨ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਹ ਬਹਿਸ ਖੂਨੀ ਝੜਪ ‘ਚ ਬਦਲ ਗਈ।

ਕਾਂਗਰਸੀ ਆਗੂਆਂ ‘ਤੇ ਪਿਸਤੌਲ ਨਾਲ ਗੋਲੀਬਾਰੀ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਗਿੱਲ ਇਲਾਕੇ ਦੇ ਬਚਿੱਤਰ ਨਗਰ ਦੀ ਦੱਸੀ ਜਾ ਰਹੀ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦੇ ਰੋਸ ਵਜੋਂ ‘ਆਪ’ ਵਰਕਰਾਂ ਨੇ ਮਰਾਡੋ ਪੁਲਿਸ ਸਟੇਸ਼ਨ ਨੇੜੇ ਲੁਧਿਆਣਾ-ਮਾਲੇਰਕੋਟਲਾ ਸੜਕ ‘ਤੇ ਜਾਮ ਲਗਾ ਦਿੱਤਾ। ਹਾਲਾਂਕਿ, ਲਗਭਗ ਇੱਕ ਘੰਟੇ ਬਾਅਦ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਖਤਮ ਕਰ ਦਿੱਤਾ। ਹੁਣ ਹੌਲੀ-ਹੌਲੀ ਜਾਮ ਖੁਲ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























