America : ‘ਯੂਐਸ ਇੰਸਟੀਚਿਊਟ ਆਫ਼ ਪੀਸ’ ਦਾ ਬਦਲਿਆ ਨਾਮ
– ਰਾਸ਼ਟਰਪਤੀ ਟਰੰਪ ਦੇ ਨਾਮ ਨਾਲ ਜਾਣਿਆ ਜਾਵੇਗਾ ਹੁਣ ਇੰਸਟੀਚਿਊਟ
ਅਮਰੀਕਾ,4 ਦਸੰਬਰ (ਵਿਸ਼ਵ ਵਾਰਤਾ) : “ਯੂਐਸ ਇੰਸਟੀਚਿਊਟ ਆਫ਼ ਪੀਸ (ਯੂਐਸਆਈਪੀ)” ਦਾ ਨਾਮ ਬਦਲ ਦਿੱਤਾ ਗਿਆ ਹੈ ਯੂਐਸਆਈਪੀ ਦਾ ਬਦਲ ਕੇ ਹੁਣ ‘ਡੋਨਾਲਡ ਜੇ. ਟਰੰਪ ਇੰਸਟੀਚਿਊਟ ਆਫ਼ ਪੀਸ ਰੱਖ ਦਿੱਤਾ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ “ਇਸਨੂੰ ਹੁਣ ਡੋਨਾਲਡ ਜੇ. ਟਰੰਪ ਇੰਸਟੀਚਿਊਟ ਆਫ਼ ਪੀਸ” ਕਿਹਾ ਜਾਵੇਗਾ, ਇਹ ਨਾਮ ਇੱਕ ਰਾਸ਼ਟਰਪਤੀ ਦੇ ਸਨਮਾਨ ਵਿੱਚ ਹੈ ਜਿਸਨੇ ਇੱਕ ਸਾਲ ਵਿੱਚ ਅੱਠ ਯੁੱਧਾਂ ਨੂੰ ਖਤਮ ਕਰਵਾਇਆ। ਇਹ ਮਜ਼ਬੂਤ ਲੀਡਰਸ਼ਿਪ ਰਾਹੀਂ ਵਿਸ਼ਵ ਸ਼ਾਂਤੀ ਪ੍ਰਾਪਤ ਕਰਨ ਦਾ ਪ੍ਰਤੀਕ ਬਣੇਗਾ।”
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਦਲਾਅ ਉਦੋਂ ਹੋਇਆ ਹੈ ਜਦੋਂ ਟਰੰਪ ਵੀਰਵਾਰ ਨੂੰ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਾਮੇ ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ (ਡੀਆਰਸੀ) ਦੇ ਰਾਸ਼ਟਰਪਤੀ ਫੇਲਿਕਸ ਸ਼ੀਸੇਕੇਦੀ ਦੀ ਮੇਜ਼ਬਾਨੀ ਕਰਨ ਵਾਲੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























