• Latest
  • Trending
PUNJAB : “ਪੰਜਾਬ : ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ” ਵਿਸ਼ੇ ਤੇ ਮਹੱਤਵ ਪੂਰਨ ਕਿਤਾਬ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

PUNJAB : “ਪੰਜਾਬ : ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ” ਵਿਸ਼ੇ ਤੇ ਮਹੱਤਵ ਪੂਰਨ ਕਿਤਾਬ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

7 months ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

27 minutes ago
WT20 World Cup: ਭਾਰਤੀ ਟੀਮ ਦੀ ਇੱਕ ਹਾਰ ਨੇ ਬਦਲੇ ਪੁਆਇੰਟ ਟੇਬਲ ਦੇ ਸਮੀਕਰਨ

WT20 World Cup: ਭਾਰਤੀ ਟੀਮ ਦੀ ਇੱਕ ਹਾਰ ਨੇ ਬਦਲੇ ਪੁਆਇੰਟ ਟੇਬਲ ਦੇ ਸਮੀਕਰਨ

42 minutes ago
National: ਕੇਤਨ ਮੌਤ ਮਾਮਲੇ ‘ਚ ਹੋਏ ਅਹਿਮ ਖੁਲਾਸੇ !, ਪੜ੍ਹੋ ਵੇਰਵਾ

National: ਕੇਤਨ ਮੌਤ ਮਾਮਲੇ ‘ਚ ਹੋਏ ਅਹਿਮ ਖੁਲਾਸੇ !, ਪੜ੍ਹੋ ਵੇਰਵਾ

1 hour ago
Punjab: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦਾ ਮਾਮਲਾ: SGPC ਪ੍ਰਧਾਨ ਨੇ ਫੈਸਲੇ ’ਤੇ ਪ੍ਰਗਟਾਈ ਚਿੰਤਾ

Punjab: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦਾ ਮਾਮਲਾ: SGPC ਪ੍ਰਧਾਨ ਨੇ ਫੈਸਲੇ ’ਤੇ ਪ੍ਰਗਟਾਈ ਚਿੰਤਾ

2 hours ago
Big Breaking: ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਇੱਕੋ ਪਰਿਵਾਰ ਦੇ 3 ਜੀਆਂ ਸਮੇਤ 4 ਮੌਤਾਂ

Big Breaking: ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਇੱਕੋ ਪਰਿਵਾਰ ਦੇ 3 ਜੀਆਂ ਸਮੇਤ 4 ਮੌਤਾਂ

2 hours ago
LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ

LPG ਦੀਆਂ ਨਵੀਂ ਕੀਮਤਾਂ ਜਾਰੀ, ਪੜ੍ਹੋ ਅੱਜ ਦਾ ਰੇਟ

3 hours ago
Delhi Breaking: ਉਦਯੋਗ ਭਵਨ ਨੇੜੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ

Delhi Breaking: ਉਦਯੋਗ ਭਵਨ ਨੇੜੇ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ

3 hours ago
Rudraprayag Gurdwara Clash: ਆਖਰ ਚਾਰ ਦਿਨਾਂ ਬਾਅਦ ਖਤਮ ਹੋਇਆ ਉਤਰਾਖੰਡ ਵਿੱਚ ਗੁਰਦੁਆਰਾ ਵਿਵਾਦ

Rudraprayag Gurdwara Clash: ਆਖਰ ਚਾਰ ਦਿਨਾਂ ਬਾਅਦ ਖਤਮ ਹੋਇਆ ਉਤਰਾਖੰਡ ਵਿੱਚ ਗੁਰਦੁਆਰਾ ਵਿਵਾਦ

3 hours ago
Sikh World: ਸਰਕਾਰ ਵੱਲੋਂ ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ

Sikh World: ਸਰਕਾਰ ਵੱਲੋਂ ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Punjab Weather: ਸੂਬੇ ‘ਚ ਭਾਰੀ ਮੀਂਹ ਅਤੇ ਤੂਫ਼ਾਨ ਲਈ ਅਲਰਟ ਜਾਰੀ

Punjab Weather: ਸੂਬੇ ‘ਚ ਭਾਰੀ ਮੀਂਹ ਅਤੇ ਤੂਫ਼ਾਨ ਲਈ ਅਲਰਟ ਜਾਰੀ

5 hours ago
HRTC Strike Crisis: ਡਰਾਈਵਰ-ਕੰਡਕਟਰ ਯੂਨੀਅਨ ਨੇ ਹੜਤਾਲ ਕਰਨ ਦਾ ਕੀਤਾ ਐਲਾਨ

HRTC Strike Crisis: ਡਰਾਈਵਰ-ਕੰਡਕਟਰ ਯੂਨੀਅਨ ਨੇ ਹੜਤਾਲ ਕਰਨ ਦਾ ਕੀਤਾ ਐਲਾਨ

5 hours ago
Hindi News
English News
Wednesday, June 24, 2026
No Result
View All Result
40 °c
Chandigarh
34 ° Thu
36 ° Fri
39 ° Sat
39 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : “ਪੰਜਾਬ : ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ” ਵਿਸ਼ੇ ਤੇ ਮਹੱਤਵ ਪੂਰਨ ਕਿਤਾਬ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

November 25, 2025
in ਖਬਰਾਂ, ਪੰਜਾਬ
PUNJAB : “ਪੰਜਾਬ : ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ” ਵਿਸ਼ੇ ਤੇ ਮਹੱਤਵ ਪੂਰਨ ਕਿਤਾਬ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

PUNJAB : “ਪੰਜਾਬ : ਫ਼ਸਲਾਂ ਹੇਠੋਂ ਖਿਸਕਦੀ ਜ਼ਮੀਨ” ਵਿਸ਼ੇ ਤੇ ਮਹੱਤਵ ਪੂਰਨ ਕਿਤਾਬ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

Ludhiana

ਲੁਧਿਆਣਾ, 25 ਨਵੰਬਰ(ਵਿਸ਼ਵ ਵਾਰਤਾ) PUNJAB : ਪੰਜਾਬ ਅੰਦਰ ਗ਼ੈਰ ਉਪਜਾਊ ਕੰਮਾਂ ਹੇਠ ਵਾਹੀਯੋਗ ਜ਼ਮੀਨ ਦਾ ਨੁਕਸਾਨ ਬੇਹੱਦ ਚਿੰਤਾ ਦਾ ਵਿਸ਼ਾ ਤਾਂ ਹੈ, ਪਰ ਇਹ ਰਕਬਾ ਕਿੰਨਾ ਕੁ ਹੈ, ਕਿਸ ਖੇਤਰ ਵਿੱਚ ਇਹ ਜ਼ਮੀਨ ਕਿੰਨੀ ਕੁ ਖਿਸਕ ਰਹੀ ਹੈ, ਇਸ ਬਾਰੇ ਨਿੱਠ ਕੇ ਇਤਿਹਾਸਕ ਦਸਤਾਵੇਜ਼ ਰੂਪੀ ਪੁਸਤਕ ਸੰਪਾਦਿਤ ਕਰਨ ਤੇ ‘ਕਾਫਲਾ: ਜੀਵੇ ਪੰਜਾਬ’ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰਨਾ ਬਹੁਤ ਹੀ ਜ਼ਿੰਮੇਵਾਰੀ ਵਾਲਾ ਕਾਰਜ ਹੈ।

ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਕਾਰਜ ਤਿੰਨ ਜ਼ਹੀਨ ਵਿਦਵਾਨਾਂ ਗੁਰਪ੍ਰੀਤ ਸਿੰਘ ਤੂਰ ਸੇਵਾਮੁਕਤ ਕਮਿਸ਼ਨਰ ਪੁਲੀਸ, ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸੇਵਾਮੁਕਤ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਤੇ ਗੁਰੂ ਅੰਗਦ ਦੇਵ ਕਾਲਿਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਕੀਤਾ ਹੈ। ਚੰਗੀ ਗੱਲ ਹੈ ਕਿ “ਜੀਵੇ ਪੰਜਾਬ ਕਾਫ਼ਲਾ” ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਵਿੱਚੋਂ ਕਿਸੇ ਇੱਕ ਸਮੱਸਿਆ ਨੂੰ ਲੈ ਕੇ ਹਰ ਸਾਲ ਇੱਕ ਕਿਤਾਬ ਸੰਪਾਦਿਤ ਕਰਕੇ  ਪ੍ਰਕਾਸ਼ਿਤ ਕਰਵਾਉਂਦਾ ਹੈ. ਪਿਛਲੇ ਸਾਲ ਇਸ ਸੰਸਥਾ ਨੇ “ਪੰਜਾਬ ਤੇ ਪਰਵਾਸ” ਵਿਸ਼ੇ ਤੇ ਮਹੱਤਵਪੂਰਨ ਪ੍ਰਕਾਸ਼ਨਾਂ ਕੀਤੀ ਸੀ।

ਇਸ ਵਰ੍ਹੇ ਪੰਜਾਬ ਦੀਆਂ ਜ਼ਮੀਨਾਂ ਦੇ ਅਤੀਤ, ਵਰਤਮਾਨ ਸਥਿਤੀ ਅਤੇ ਭਵਿੱਖ ਬਾਰੇ ਵਿਚਾਰ ਚਰਚਾ ਕਰਦੀ ਇਹ ਪੁਸਤਕ ਸਾਨੂੰ ਪੰਜਾਬ ਦੀ ਗਹਿਰ ਗੰਭੀਰ ਸਮੱਸਿਆ ਬਾਰੇ ਸੋਚਣ ਦੇ ਰੂ ਬ ਰੂ ਖੜ੍ਹਾ ਕਰੇਗੀ।

PUNJAB
ਪੁਸਤਕ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਕੁਦਰਤ ਬਾਰੇ ਅੰਤਰ ਰਾਸ਼ਟਰੀ ਪ੍ਹਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਡਾ. ਨਿਰਮਲ ਸਿੰਘ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਪਾਸੋਂ ਸ. ਗੁਰਪ੍ਰੀਤ ਸਿੰਘ ਨੇ ਲੋਕ ਅਰਪਣ ਕਰਵਾਈ।

ਪੁਸਤਕ ਬਾਰੇ ਜਾਣਕਾਰੀ ਦੇਂਦਿਆਂ ਸ. ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਇਸ ਵਿੱਚ ਇਸ ਵਿਸ਼ੇ ਦੀਆਂ ਵੱਖ ਵੱਖ ਦਿਸ਼ਾਵਾਂ ਬਾਰੇ ਵੱਖ ਵੱਖ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਖੇਤੀਬਾੜੀ ਮਾਹਰਾਂ ਡਾ. ਹਰਦੀਪ ਸਿੰਘ ਸੁਰ, ਡਾ. ਪਾਲ ਸਿੰਘ ਸਿੱਧੂ, ਡਾ. ਸ ਪ ਸ ਬਰਾੜ, ਡਾ. ਕਾਬਲ ਸਿੰਘ ਗਿੱਲ ਤੇ ਸਾਬਕਾ ਵੀ ਸੀ ਡਾ. ਮਿਲਖਾ ਸਿੰਘ ਔਲਖ, ਡਾ. ਸੁਰਿੰਦਰ ਸਿੰਘ ਕੁੱਕਲ, ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਡਾ. ਮੇਹਰ ਮਾਣਕ, ਡਾ. ਅਮਰਜੀਤ ਸਿੰਘ ਭੁੱਲਰ, ਸ. ਕਾਹਨ ਸਿੰਘ ਪੰਨੂੰ ਤੇ ਜੀ ਕੇ ਸਿੰਘ ਦੋਵੇਂ ਸੇਵਾ ਮੁਕਤ ਆਈ ਏ ਐੱਸ, ਜੇ ਪੀ ਸਿੰਘ , ਜਗਜੀਤ ਸਿੰਘ ਕੋਛੜ, ਕੁਲਦੀਪ ਸਿੰਘ, ਮਨਜੀਤ ਸ਼ਰਮਾ, ਪ੍ਰਿੰਸੀਪਲ ਸਰਵਣ ਸਿੰਘ, ਡਾੑ ਬਲਵੰਤ ਸਿੰਘ ਸੰਧੂ, ਵਿਜੈ ਬਬੇਲੀ, ਡਾ. ਸੁਖਦੇਵ ਸਿੰਘ, ਕਮਲ ਵੱਤਾ ਤੇ ਡਾ. ਰਾਜਿੰਦਰ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਤੂਰ, ਡਾ. ਨਵਤੇਜ ਸਿੰਘ ਬੈਂਸ ਤੇ ਦੇਵਿੰਦਰ ਸ਼ਰਮਾ ਦੇ 23 ਲੇਖ ਸ਼ਾਮਲ ਕੀਤੇ ਗਏ ਹਨ।

ਇਹ ਪੁਸਤਕ ਪੰਜਾਬ ਲਈ ਜ਼ਮੀਨਾਂ ਦੀ ਬਹੁਪਰਤੀ ਮਹੱਤਤਾ ਤੋਂ ਬਿਨਾਂ ਲੈਂਡ ਪੂਲਿੰਗ ਪਾਲਸੀ 2025 ਬਾਰੇ, ਉਪਜਾਊ ਜ਼ਮੀਨਾਂ ਦਾ ਗੈਰ ਖੇਤੀ ਕੰਮਾਂ ਲਈ ਵਰਤੇ ਜਾਣ ਬਾਰੇ, ਬਿਨਾਂ ਯੋਜਨਾਬੰਦੀ ਤੋਂ ਵਧ ਰਹੇ ਸ਼ਹਿਰੀਕਰਨ ਬਾਰੇ, ਜ਼ਮੀਨਾਂ ਨੂੰ ਕਾਲੇ ਧਨ ਦੀ ਖਪਤ ਦਾ ਸਾਧਨ ਬਣਾਏ ਜਾਣ ਬਾਰੇ , ਘਟ ਰਹੀਆਂ ਉਪਜਾਊ ਜ਼ਮੀਨਾਂ ਤੋਂ ਬਾਅਦ ਉਪਜਣ ਵਾਲੇ ਸੰਕਟ ਬਾਰੇ ਵਿਸਥਾਰ ਪੂਰਵਕ ਚਰਚਾ ਕਰਦੀ ਹੈ।

ਮੌਜੂਦਾ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਪੰਜਾਬੀ ਆਪਣੀਆਂ ਜ਼ਮੀਨਾਂ ਨੂੰ ਸਾਂਭਣ ਕਿਉਂਕਿ ਉਪਜਾਊ ਜ਼ਮੀਨਾਂ ਦੇ ਲਗਾਤਾਰ ਘਟਣ ਕਾਰਨ ਪੰਜਾਬ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ।

ਡਾ. ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਹਰ ਰੋਜ਼ ਘਟ ਰਹੀ ਹੈ, ਜਿਸ ਦਾ ਬੋਝ ਪਿੱਛੇ ਰਹਿ ਗਈ ਬਾਕੀ ਉਪਜਾਊ ਜ਼ਮੀਨ ਤੇ ਵੀ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਦਿਨੋ ਦਿਨ ਘੱਟ ਹੋ ਰਹੀ ਜ਼ਮੀਨ ਬਾਰੇ ਕਿਸੇ ਵੀ ਫੋਰਮ ਤੇ ਅੰਕੜੇ ਸਹੀ ਰੂਪ ਵਿੱਚ ਨਹੀਂ ਸੰਭਾਲੇ ਜਾਂਦੇ। ਇਸ ਪੁਸਤਕ ਵਿੱਚ ਦੱਸੇ ਇਕ ਅੰਕੜੇ ਅਨੁਸਾਰ ਪੰਜਾਬ ਪਿਛਲੇ ਕੁਝ ਸਾਲਾਂ ਤੋਂ ਪ੍ਰਤੀ ਦਿਨ ਆਪਣੀ ਅੱਸੀ ਏਕੜ ਜ਼ਮੀਨ ਗੁਆ ਰਿਹਾ ਹੈ।

ਸ. ਤੇਜਪਰਤਾਪ ਸਿੰਘ ਸੰਧੂ ਨੇ ਕਿਹਾ ਕਿ ਮੌਜੂਦਾ ਸਮੇਂ ਦਾ ਸਭ ਤੋਂ ਚਿੰਤਾ ਵਾਲਾ ਇਹ ਮਸਲਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਸਲੇ ਬਾਰੇ ਕੋਈ ਵੀ ਗੰਭੀਰ ਗੱਲਬਾਤ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਅਜੇ ਵੀ ਮੌਕਾ ਹੈ ਕਿ ਪੰਜਾਬੀ ਆਪਣੀਆਂ ਜ਼ਮੀਨਾਂ ਸਾਂਭਣ ਅਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਉਣ। ਇਸ ਪੁਸਤਕ ਦੇ ਪ੍ਹਕਾਸ਼ਨ ਤੋਂ ਬਾਦ ਯੂਨੀਵਰਸਿਟੀਆਂ ਕਾਲਜਾਂ ਤੇ ਯੋਜਨਾ ਤਿਆਰ ਕਰਨ ਵਾਲੀਆਂ ਧਿਰਾਂ ਵਿੱਚ ਬਹਿਸ ਅੱਗੇ ਤੁਰਨੀ ਚਾਹੀਦੀ ਹੈ। ਇਹ ਪੁਸਤਕ ਚੇਤਨਾ ਪ੍ਰਕਾਸ਼ਨ , ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
June 24, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 24 ਜੂਨ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

WT20 World Cup: ਭਾਰਤੀ ਟੀਮ ਦੀ ਇੱਕ ਹਾਰ ਨੇ ਬਦਲੇ ਪੁਆਇੰਟ ਟੇਬਲ ਦੇ ਸਮੀਕਰਨ

WT20 World Cup: ਭਾਰਤੀ ਟੀਮ ਦੀ ਇੱਕ ਹਾਰ ਨੇ ਬਦਲੇ ਪੁਆਇੰਟ ਟੇਬਲ ਦੇ ਸਮੀਕਰਨ

by Ranjit Singh
June 24, 2026
0

WT20 World Cup: ਭਾਰਤੀ ਟੀਮ ਦੀ ਇੱਕ ਹਾਰ ਨੇ ਬਦਲੇ ਪੁਆਇੰਟ ਟੇਬਲ ਦੇ ਸਮੀਕਰਨ - ਟੀਮ ਦੀ ਸੈਮੀਫਾਈਨਲ 'ਚ ਪਹੁੰਚਣ...

National: ਕੇਤਨ ਮੌਤ ਮਾਮਲੇ ‘ਚ ਹੋਏ ਅਹਿਮ ਖੁਲਾਸੇ !, ਪੜ੍ਹੋ ਵੇਰਵਾ

National: ਕੇਤਨ ਮੌਤ ਮਾਮਲੇ ‘ਚ ਹੋਏ ਅਹਿਮ ਖੁਲਾਸੇ !, ਪੜ੍ਹੋ ਵੇਰਵਾ

by Ranjit Singh
June 24, 2026
0

National: ਕੇਤਨ ਮੌਤ ਮਾਮਲੇ ‘ਚ ਹੋਏ ਅਹਿਮ ਖੁਲਾਸੇ !, ਪੜ੍ਹੋ ਵੇਰਵਾ ਪੁਣੇ, 24 ਜੂਨ (ਵਿਸ਼ਵ ਵਾਰਤਾ): ਪੁਣੇ 'ਚ ਕੇਤਨ ਅਗਰਵਾਲ...

Punjab: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦਾ ਮਾਮਲਾ: SGPC ਪ੍ਰਧਾਨ ਨੇ ਫੈਸਲੇ ’ਤੇ ਪ੍ਰਗਟਾਈ ਚਿੰਤਾ

Punjab: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦਾ ਮਾਮਲਾ: SGPC ਪ੍ਰਧਾਨ ਨੇ ਫੈਸਲੇ ’ਤੇ ਪ੍ਰਗਟਾਈ ਚਿੰਤਾ

by Ranjit Singh
June 24, 2026
0

Punjab: ਨਾਂਦੇੜ ਗੁਰਦੁਆਰਾ ਸਾਹਿਬ ਦਾ 70 ਸਾਲ ਪੁਰਾਣਾ ਕਾਨੂੰਨ ਰੱਦ ਕਰਨ ਦਾ ਮਾਮਲਾ: SGPC ਪ੍ਰਧਾਨ ਨੇ ਫੈਸਲੇ ’ਤੇ ਪ੍ਰਗਟਾਈ ਚਿੰਤਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
June 24, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 24 ਜੂਨ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ; ਸਕੂਲ ਫ਼ੀਸ ਵਾਧੇ ਦੇ ਮਾਮਲੇ ਵਿਚ ਸਰਕਾਰ ਨੇ ਲਿਆਂਦਾ ਆਰਡੀਨੈਂਸ

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ; ਸਕੂਲ ਫ਼ੀਸ ਵਾਧੇ ਦੇ ਮਾਮਲੇ ਵਿਚ ਸਰਕਾਰ ਨੇ ਲਿਆਂਦਾ ਆਰਡੀਨੈਂਸ

by Navjot
2 days ago
0

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ ; ਸਕੂਲ ਫ਼ੀਸ ਵਾਧੇ ਦੇ ਮਾਮਲੇ ਵਿਚ ਸਰਕਾਰ ਨੇ ਲਿਆਂਦਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 