WTC Points Table 2025 : ਦੱਖਣੀ ਅਫਰੀਕਾ ਤੋਂ ਪਹਿਲਾ ਟੈਸਟ ਹਾਰਨ ਤੋਂ ਬਾਅਦ ਭਾਰਤ ਤੀਜੇ ਤੋਂ ਚੌਥੇ ਸਥਾਨ ‘ਤੇ ਖਿਸਕਿਆ

ਚੰਡੀਗੜ੍ਹ, 17ਨਵੰਬਰ(ਵਿਸ਼ਵ ਵਾਰਤਾ) WTC Points Table 2025 : ਵਿਸ਼ਵ ਟੈਸਟ ਚੈਂਪੀਅਨ (WTC) ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਵਿੱਚ ਦੋ ਵਾਰ ਦੇ ਉਪ ਜੇਤੂ ਭਾਰਤ ਨੂੰ 30 ਦੌੜਾਂ ਨਾਲ ਹਰਾਇਆ। ਇਸ ਹਾਰ ਤੋਂ ਬਾਅਦ, ਟੀਮ ਇੰਡੀਆ WTC ਅੰਕ ਸੂਚੀ ਵਿੱਚ ਤੀਜੇ ਤੋਂ ਚੌਥੇ ਸਥਾਨ ‘ਤੇ ਖਿਸਕ ਗਈ, ਜਦੋਂ ਕਿ ਦੱਖਣੀ ਅਫਰੀਕਾ ਪੰਜਵੇਂ ਤੋਂ ਦੂਜੇ ਸਥਾਨ ‘ਤੇ ਆ ਗਿਆ।
ਦੋਵਾਂ ਟੀਮਾਂ ਵਿਚਕਾਰ ਲੜੀ ਦਾ ਦੂਜਾ ਅਤੇ ਆਖਰੀ ਟੈਸਟ 22 ਨਵੰਬਰ ਤੋਂ ਗੁਹਾਟੀ ਵਿੱਚ ਖੇਡਿਆ ਜਾਵੇਗਾ। ਭਾਰਤ ਕੋਲ ਦੂਜਾ ਟੈਸਟ ਜਿੱਤ ਕੇ ਤੀਜੇ ਸਥਾਨ ‘ਤੇ ਵਾਪਸੀ ਦਾ ਮੌਕਾ ਹੈ। ਹਾਲਾਂਕਿ, ਲੜੀ ਹਾਰਨ ਨਾਲ ਟੀਮ ਚੋਟੀ ਦੇ 5 ਤੋਂ ਬਾਹਰ ਵੀ ਹੋ ਸਕਦੀ ਹੈ।
ਕੋਲਕਾਤਾ ਟੈਸਟ ਵਿੱਚ ਭਾਰਤ ਨੂੰ ਦੱਖਣੀ ਅਫਰੀਕਾ (Kolkata Test) ਵਿਰੁੱਧ 30 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਹਿਲਾ ਮੌਕਾ ਹੈ ਜਦੋਂ ਟੀਮ 15 ਸਾਲਾਂ ਵਿੱਚ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਵਿਰੁੱਧ ਕੋਈ ਮੈਚ ਹਾਰੀ ਹੈ। ਐਤਵਾਰ ਨੂੰ ਈਡਨ ਗਾਰਡਨ ਸਟੇਡੀਅਮ ਵਿੱਚ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਟੀਮ 9 ਵਿਕਟਾਂ ‘ਤੇ ਸਿਰਫ਼ 93 ਦੌੜਾਂ ਹੀ ਬਣਾ ਸਕੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















