Tarn Taran By Election: ਤਰਨਤਾਰਨ ਜ਼ਿਮਨੀ ਚੋਣ: ਚੌਥੇ ਗੇੜ ‘ਚ ‘ਆਪ’ ਨੇ ਲਈ ਲੀਡ
ਤਰਨਤਾਰਨ, 14 ਨਵੰਬਰ 2025 (ਵਿਸ਼ਵ ਵਾਰਤਾ) – ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ (Tarn Taran By Election) ਦੀ ਗਿਣਤੀ ਦੌਰਾਨ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਹਨ। ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ਵਿਚ ਚੌਥੇ ਗੇੜ ਦੀ ਗਿਣਤੀ ਦੌਰਾਨ ਆਪ ਦੇ ਹਰਮੀਤ ਸਿੰਘ ਸੰਧੂ ਨੇ ਲੀਡ ਲੈ ਲਈ ਹੈ। ਆਪ ਉਮੀਦਵਾਰ 179 ਵੋਟਾਂ ਅੱਗੇ ਚੱਲ ਰਹੇ ਹਨ। ਦੱਸ ਦਈਏ ਕਿ ਪਹਿਲੇ ਤਿੰਨ ਰਾਉਂਡਾਂ ‘ਚ ਅਕਾਲੀ ਦਲ ਉਮੀਦਵਾਰ ਅੱਗੇ ਚੱਲ ਰਹੇ ਹਨ। ਜੋ ਕਿ ਹੁਣ ਪਿੱਛੇ ਹੋ ਗਏ ਹਨ

ਸ਼ੁਰੂਆਤੀ ਰੁਝਾਨਾਂ ਵਿੱਚ, ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਅੱਗੇ ਸੀ। ਪਹਿਲੇ ਰੁਝਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਸੁਖਵਿੰਦਰ ਕੌਰ 625 ਵੋਟਾਂ ਨਾਲ ਅੱਗੇ ਚੱਲ ਰਹੀ ਸੀ। ਦੂਜੇ ਰਾਉਂਡ ਤੋਂ ਬਾਅਦ ਉਹ ਉਹ 1480 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਅਤੇ ਤੀਜੇ ਗੇੜ ‘ਚ 376 ਵੋਟਾਂ ਨਾਲ ਅੱਗੇ ਚੱਲ ਰਹੇ ਸੀ।
ਚੌਥੇ ਰੁਝਾਨ ਦੇ ਨਤੀਜੇ
ਆਮ ਆਦਮੀ ਪਾਰਟੀ- 9552
ਅਕਾਲੀ ਦਲ- 9373
ਕਾਂਗਰਸ-5267
ਵਾਰਸ ਪੰਜਾਬ ਦੇ-3726
ਭਾਜਪਾ- 955
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















