Bollywood actress ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਣੇ ਮਾਤਾ ਪਿਤਾ; ਘਰ ਆਇਆ ਛੋਟਾ ਮਹਿਮਾਨ
– ਜੋੜੇ ਨੇ ਸੋਸ਼ਲ ਮੀਡੀਆ ‘ਤੇ ਪੋਸਟ ਰਾਹੀਂ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ
ਮੁੰਬਈ, 7 ਨਵੰਬਰ 2025 (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ (Bollywood actress) ਅਤੇ ਵਿੱਕੀ ਕੌਸ਼ਲਮਾਤਾ ਪਿਤਾ ਬਣ ਗਏ ਹਨ। ਅਦਾਕਾਰਾ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਬਾਲੀਵੁੱਡ ਜੋੜੇ ਨੇ ਆਪਣੇ ਪਹਿਲੇ ਬੱਚੇ (ਮੁੰਡੇ) ਦਾ ਸਵਾਗਤ ਕੀਤਾ ਹੈ। ਦੋਵਾਂ ਸਿਤਾਰਿਆਂ ਨੇ ਸ਼ੁੱਕਰਵਾਰ ਨੂੰ ਇਕੱਠੇ ਇਹ ਖੁਸ਼ਖਬਰੀ ਸਾਂਝੀ ਕੀਤੀ।ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਕੇ ਇਸ ਖੁਸ਼ਖਬਰੀ ਨੂੰ ਪ੍ਰਸ਼ੰਸ਼ਕਾਂ ਨਾਲ ਸਾਂਝਾ ਕੀਤਾ।

ਕੈਟਰੀਨਾ (Bollywood actress) ਅਤੇ ਵਿੱਕੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ, “ਸਾਡੀ ਖੁਸ਼ੀਆਂ ਦੀ ਸੌਗਾਤ ਆ ਗਈ ਹੈ। ਬਹੁਤ ਸ਼ੁਕਰਾਨੇ ਦੇ ਨਾਲ, ਅਸੀਂ ਆਪਣੇ ਛੋਟੇ ਮਹਿਮਾਨ ਦਾ ਸਵਾਗਤ ਕਰਦੇ ਹਾਂ। 7 ਨਵੰਬਰ, 2025। ਕੈਟਰੀਨਾ ਅਤੇ ਵਿੱਕੀ।” ਇਸ ਤੋਂ ਪਹਿਲਾਂ, 23 ਸਤੰਬਰ, 2025 ਨੂੰ, ਕੈਟਰੀਨਾ ਕੈਫ ਨੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ।ਓਨਾ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ “ਅਸੀਂ ਜ਼ਿੰਦਗੀ ਦਾ ਸਭ ਤੋਂ ਵਧੀਆ ਅਧਿਆਇ ਸ਼ੁਰੂ ਕਰਨ ਵਾਲੇ ਹਾਂ, ਦਿਲ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਭਰਿਆ ਹੋਇਆ ਹੈ।” ਦੱਸ ਦਈਏ ਕਿ ਕੈਟਰੀਨਾ ਅਤੇ ਵਿੱਕੀ ਦਾ ਵਿਆਹ 9 ਦਸੰਬਰ 2021 ਨੂੰ ਹੋਇਆ ਸੀ। ਜਿਸ ਵਿੱਚ ਸਿਰਫ਼ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























