ਮਾਨਸਾ, 14 ਫਰਵਰੀ (ਵਿਸ਼ਵ ਵਾਰਤਾ)-ਮਾਨਸਾ ਸ਼ਹਿਰ ਦੇ ਇਕ ਸਕੂਲ ਵਿਚ ਦੂਜੀ ਕਲਾਸ ਵਿਚ ਪੜਦੀ ਬੱਚੀ ਨਾਲ ਉਨ੍ਹਾਂ ਦੇ ਕਿਰਾਏ *ਤੇ ਰਹਿਣ ਵਾਲਾ ਨੌਜਵਾਨ ਕਈ ਦਿਨ ਜਬਰ—ਜਿਨਾਹ ਕਰਦਾ ਰਿਹਾ। ਇਸ ਦਾ ਭੇਦ ਉਦੋਂ ਖੁੱਲਿਆ ਜਦ ਬੱਚੀ ਦੇ ਮਾਪਿਆਂ ਨੇ ਇਸ ਦੀ ਸੂਚਨਾ ਸਕੂਲ ਨੂੰ ਦਿੱਤੀ ਅਤੇ ਸਕੂਲ ਵੱਲੋਂ ਚਾਈਲਡ ਕੇਅਰ ਸੈਂਟਰ ਉਪਰ ਸ਼ਿਕਾਇਤ ਕੀਤੀ ਗਈ। ਬਾਅਦ ਵਿਚ ਥਾਣਾ ਸਿਟੀ—1 ਮਾਨਸਾ ਦੀ ਪੁਲੀਸ ਨੇ ਇਕ ਨੌਜਵਾਨ ਖਿਲਾਫ ਜਬਰ—ਜਿਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਕਰਵਾ ਦਿੱਤਾ ਗਿਆ ਹੈ। ਪੁਲੀਸ ਦਾ ਦਾਅਵਾ ਹੈ ਕਿ ਦੋਸ਼ੀ ਨੌਜਵਾਨ ਨੂੰ ਛੇਤੀ ਗਿ®ਫਤਾਰ ਕਰ ਲਿਆ ਜਾਵੇਗਾ।
ਸ਼ਹਿਰ ਦੇ ਜਵਾਹਰਕੇ ਰੋਡ ਸਥਿਤ ਇਕ ਮਕਾਨ ਵਿਚ ਕੁਲਦੀਪ ਸਿµਘ ਨਾਮੀ ਨੌਜਵਾਨ ਕਿਰਾਏ *ਤੇ ਰਿਹਾ ਕਰਦਾ ਸੀ। ਇਸ ਦੌਰਾਨ ਉਸਨੇ ਮਕਾਨ ਮਾਲਕ ਦੀ ਦੂਜੀ ਕਲਾਸ ਵਿਚ ਪੜਤੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਸਿਲਸਿਲਾ ਕਾਫੀ ਦੇਰ ਚੱਲਦਾ ਰਿਹਾ, ਪਰ ਕਿਸੇ ਨੂੰ ਇਸ ਦਾ ਪਤਾ ਨਹੀਂ ਲੱਗਿਆ। ਪੁਲੀਸ ਮੁਤਾਬਿਕ ਬੱਚੀ ਦੇ ਮਾਪਿਆਂ ਨੇ ਇਹ ਗੱਲ ਸਕੂਲ ਅਧਿਆਪਕਾਂ ਕੋਲ ਦੱਸੀ ਤਾਂ ਉਨ੍ਹਾਂ ਇਸ ਦੀ ਸੂਚਨਾ ਚਾਈਲਡ ਕੇਅਰ ਸੈਂਟਰ ਨੂµ ਦਿੱਤੀ, ਜਿਸ ਨੇ ਇਸ ਬਾਰੇ ਮਾਨਸਾ ਪੁਲੀਸ ਨੂµ ਵਾਕਿਫ ਕਰਵਾਇਆ।
ਥਾਣਾ ਸਿਟੀ—1 ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਪੀੜਤ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਇਸ ਨੂੰ ਲੈਕੇ ਨੌਜਵਾਨ ਕੁਲਦੀਪ ਸਿੰਘ ਵਾਸੀ ਖੀਵਾ ਕਲਾਂ ਹਾਲ ਆਬਾਦ ਮਾਨਸਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੌਜਵਾਨ ਦੀ ਭਾਲ ਵਿਚ ਲੱਗੀ ਹੋਈ ਹੈ। ਛੇਤੀ ਹੀ ਉਸਨੂੰ ਗਿ®ਫਤਾਰ ਕਰ ਲਿਆ ਜਾਵੇਗਾ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਪਹਿਲਾਂ ਰਮਨ ਸਿਨੇਮਾ ਰੋਡ ਮਾਨਸਾ ਵਿਖੇ ਰਹਿੰਦਾ ਸੀ ਅਤੇ ਅੱਜਕੱਲ੍ਹ ਭੂਸ਼ਨ ਸਟਰੀਟ ਮਾਨਸਾ ਵਿਖੇ ਰਹਿਣ ਲੱਗ ਪਿਆ ਹੈ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...