<h4><img class="alignnone size-full wp-image-15503" src="https://wishavwarta.in/wp-content/uploads/2018/02/suresh-kumar.jpg" alt="" width="660" height="509" /></h4> <h4>ਚੰਡੀਗੜ, 13 ਫਰਵਰੀ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਮਾਮਲੇ ਵਿਚ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਦੇ ਐਫੀਡੇਵਿਟ ਤੋਂ ਅਦਾਲਤ ਨੇ ਸੰਤੁਸ਼ਟੀ ਨਾ ਜ਼ਾਹਿਰ ਕਰਦਿਆਂ ਕਿਹਾ ਕਿ ਸੁਰੇਸ਼ ਕੁਮਾਰ ਦੀ ਸਰਕਾਰ ਵਿਚ ਕੀ ਰੋਲ ਅਦਾ ਕਰਦੇ ਹਨ, ਉਸ ਸਬੰਧੀ ਕੋਰਟ ਨੂੰ ਜਾਣੂ ਕਰਵਾਇਆ ਜਾਵੇ। ਉਸ ਤੋਂ ਬਾਅਦ ਪੰਜਾਬ ਸਰਕਾਰ ਤੋਂ ਰਿਕਾਰਡ ਮੰਗਿਆ ਜਾਵੇਗਾ।</h4> <h4>ਇਸ ਦੌਰਾਨ ਮਾਮਲੇ ਦੀ ਅਗਲੀ ਸੁਣਵਾਈ ਹੁਣ 7 ਮਾਰਚ ਨੂੰ ਹੋਵੇਗੀ।</h4>