<h4> <img class="alignnone size-full wp-image-2251" src="https://wishavwarta.in/wp-content/uploads/2017/09/indian-court-decision.jpg" alt="" width="350" height="269" /></h4> <h4>ਮੋਹਾਲੀ, 13 ਫਰਵਰੀ (ਵਿਸ਼ਵ ਵਾਰਤਾ) – ਬਹੁਚਰਚਿਤ ਭੋਲਾ ਡਰੱਗਜ਼ ਕੇਸ ਵਿਚ ਅੱਜ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਜਗਦੀਸ਼ ਭੋਲਾ ਤੋਂ ਇਲਾਵਾ ਅਨੂਪ ਕਾਹਲੋਂ ਸਮੇਤ ਕੁਲਵਿੰਦਰ ਰਾਕੀ, ਬਸਾਵਾ ਸਿੰਘ,ਸਚਿਨ ਸਰਦਾਨਾ, ਦਵਿੰਦਰ ਬਹਿਲ, ਦਵਿੰਦਰ ਕਾਂਤ ਸ਼ਰਮਾ ਨੂੰ ਦੋਸ਼ੀ ਠਹਿਰਾਇਆ ਹੈ ।</h4> <h4>ਇਸ ਤੋਂ ਇਲਾਵਾ ਐੱਫਆਈਆਰ 56 ‘ਚ ਪਲਵਿੰਦਰ ਸਿੰਘ ਸਮੇਤ ਸਾਰੇ ਮੁਲਜ਼ਮ ਅਤੇ ਐੱਫਆਈਆਰ 92 ‘ਚ ਚੰਨੀ ਲਾਲ ਗਾਬਾ ਸਮੇਤ ਸਾਰੇ ਮੁਲਜ਼ਮ ਬਰੀ ਕਰ ਦਿਤੇ ਗਏ ਹਨ।</h4> <h4>ਇਸ ਤੋਂ ਪਹਿਲਾਂ 6000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿਚ ਅੱਜ ਦੋਸ਼ੀਆਂ ਨੂੰ ਸੁਰੱਖਿਆ ਹੇਠ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਗਿਆ।</h4>