Punjab ‘ਚ ਬੰਦ ਹੋਣਗੇ ਇਹ ਸਰਕਾਰੀ ਦਫ਼ਤਰ ! ਪੜ੍ਹੋ ਸਰਕਾਰ ਨੇ ਕਿਉਂ ਲਿਆ ਇਹ ਫ਼ੈਸਲਾ
ਲੁਧਿਆਣਾ, 26 ਅਕਤੂਬਰ 2025 (ਵਿਸ਼ਵ ਵਾਰਤਾ) – ਸੂਬੇ ਭਰ (Punjab) ‘ਚ ਭਗਵੰਤ ਮਾਨ ਸਰਕਾਰ ਰੀਜਨਲ ਟਰਾਂਸਪੋਰਟ ਦਫ਼ਤਰਾਂ (ਆਰ. ਟੀ. ਓ.) ਨੂੰ ਜਿੰਦੇ ਲਾਉਣ ਜਾ ਰਹੀ ਹੈ। ਇਸ ਦਾ ਕਰਨ ਇਹ ਹੀ ਕਿ ਇਨ੍ਹਾਂ ਦਫਤਰਾਂ ‘ਚ ਦਿੱਤੀਆਂ ਜਾਂਦੀਆਂ ਜ਼ਿਆਦਾਤਰ ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚ ਸ਼ਿਫਟ ਕੀਤੀਆਂ ਜਾਣਗੀਆਂ।
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਆਰ. ਟੀ. ਓ. ਦਫ਼ਤਰਾਂ ‘ਚ ਫੈਲੇ ਕਥਿਤ ਭ੍ਰਿਸ਼ਟਾਚਾਰ ਅਤੇ ਲੇਟ-ਲਤੀਫੀ ਕਾਰਨ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ, ਜਦੋਂਕਿ ਵਿਭਾਗ ਦੇ ਹੀ ਕੁੱਝ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਆਰ. ਟੀ. ਓ. ਦਫ਼ਤਰ ਸਿਰਫ ਰਬੜ ਸਟੈਂਪ ਬਣ ਕੇ ਰਹਿ ਗਏ ਹਨ, ਜਿਨ੍ਹਾਂ ਵੱਲੋਂ ਸਿਰਫ ਕਾਗਜ਼ ਦੀ ਫਾਈਨਲ ਅਪਰੂਵਲ ਦਿੱਤੀ ਜਾਵੇਗੀ, ਜਦੋਂਕਿ ਜਨਤਕ ਡੀਲਿੰਗ ਨਾਲ ਸਬੰਧਿਤ ਜ਼ਿਆਦਾਤਰ ਕਾਰਜ ਸੇਵਾ ਕੇਂਦਰਾਂ ‘ਚ ਸ਼ਿਫਟ ਹੋ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸੇ ਮਹੀਨੇ ਦੇ ਅਖ਼ੀਰ ‘ਚ ਲੁਧਿਆਣਾ ਤੋਂ ਆਰ. ਟੀ. ਓ. ਦਫ਼ਤਰ ਨੂੰ ਜਿੰਦਾ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਕੇ ਜਨਤਾ ਨੂੰ ਸਾਫ-ਸੁਥਰਾ ਅਤੇ ਪਾਰਦਰਸ਼ੀ ਸ਼ਾਸਨ ਮੁਹੱਈਆ ਕਰਵਾਉਣ ਦਾ ਸੁਨੇਹਾ ਦੇਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























