IND Vs Aus : ਵਨਡੇ ਸੀਰੀਜ਼ ‘ਤੇ ਆਸਟ੍ਰੇਲੀਆ ਦਾ ਕਬਜ਼ਾ
– ਰੋਮਾਂਚਕ ਮੈਚ ਵਿੱਚ ਭਾਰਤ ਨੂੰ ਹਰਾਇਆ
ਆਸਟ੍ਰੇਲੀਆ, 23 ਅਕਤੂਬਰ 2025 (ਗੁਰਪੁਨੀਤ ਸਿੱਧੂ) – ਭਾਰਤ ਅਤੇ ਆਸਟ੍ਰੇਲੀਆ (IND Vs Aus) ਵਿਚਾਲੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਦੂਜਾ ਮੈਚ ਅੱਜ ਵੀਰਵਾਰ (23 ਅਕਤੂਬਰ) ਨੂੰ ਐਡੀਲੇਡ ਓਵਲ ਵਿਖੇ ਖੇਡਿਆ ਗਿਆ। ਆਸਟ੍ਰੇਲੀਆ ਨੇ ਵੀਰਵਾਰ ਨੂੰ ਐਡੀਲੇਡ ਵਿੱਚ ਦੂਜਾ ਇੱਕ ਰੋਜ਼ਾ ਮੈਚ ਦੋ ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਮੈਚ ਵਿੱਚ ਭਾਰਤੀ ਟੀਮ ਦੋ ਵਿਕਟਾਂ ਨਾਲ ਹਾਰ ਗਈ। ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ ਇੱਕ ਰੋਜ਼ਾ ਲੜੀ ‘ਤੇ ਕਬਜ਼ਾ ਕਰ ਲਿਆ ਹੈ।
ਇਸ ਮੈਚ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟ੍ਰੇਲੀਆ ਨੂੰ ਜਿੱਤ ਲਈ 265 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸਨੂੰ ਉਨ੍ਹਾਂ ਨੇ 46.2 ਓਵਰਾਂ ਵਿੱਚ ਹੀ ਪ੍ਰਾਪਤ ਕਰ ਲਿਆ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 25 ਅਕਤੂਬਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ।
ਭਾਰਤੀ ਟੀਮ ਦੇ ਖਿਡਾਰੀ ਰੋਹਿਤ ਸ਼ਰਮਾ ਨੇ ਅੱਜ ਸਭ ਤੋਂ ਵੱਧ 73 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 61 ਦੌੜਾਂ ਬਣਾਈਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤੀ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 264 ਦੌੜਾਂ ਬਣਾਈਆਂ। ਜਵਾਬ ਵਿੱਚ, ਆਸਟ੍ਰੇਲੀਆ ਨੇ 46.2 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ। ਮੈਥਿਊ ਸ਼ਾਰਟ ਨੇ ਸਭ ਤੋਂ ਵੱਧ 74 ਦੌੜਾਂ ਬਣਾਈਆਂ। ਕੂਪਰ ਕੌਨੋਲੀ 61 ਦੌੜਾਂ ਬਣਾ ਕੇ ਨਾਬਾਦ ਰਹੇ। ਮਿਸ਼ੇਲ ਓਵਨ ਨੇ 36, ਮੈਟ ਰੇਨਸ਼ਾ ਨੇ 30, ਟ੍ਰੈਵਿਸ ਹੈੱਡ ਨੇ 28, ਮਿਸ਼ੇਲ ਮਾਰਸ਼ ਨੇ 11, ਕੈਰੀ ਨੇ 9, ਮਿਸ਼ੇਲ ਸਟਾਰਕ ਨੇ 4 ਅਤੇ ਜ਼ੇਵੀਅਰ ਬਾਰਟਲੇਟ ਨੇ 3 ਦੌੜਾਂ ਬਣਾਈਆਂ।
ਪਲੇਇੰਗ 11
ਭਾਰਤ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ।
ਆਸਟ੍ਰੇਲੀਆ: ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਥਿਊ ਸ਼ਾਰਟ, ਮੈਟ ਰੇਨਸ਼ਾ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਓਵਨ, ਕੂਪਰ ਕੌਨੋਲੀ, ਜ਼ੇਵੀਅਰ ਬਾਰਟਲੇਟ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁੱਡ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























