IND Vs AUS: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡ ਜਾਰੀ
ਨਵੀਂ ਦਿੱਲੀ, 23 ਅਕਤੂਬਰ 2025 (ਵਿਸ਼ਵ ਵਾਰਤਾ) – ਭਾਰਤ ਅਤੇ ਆਸਟ੍ਰੇਲੀਆ (IND Vs AUS) ਵਿਚਕਾਰ ਵਨਡੇ ਸੀਰੀਜ਼ ਦਾ ਦੂਜਾ ਮੈਚ ਐਡੀਲੇਡ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਟੀਮ ਇੰਡੀਆ ਨੇ 28 ਓਵਰਾਂ ਵਿੱਚ ਦੋ ਵਿਕਟਾਂ ‘ਤੇ 129 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਕ੍ਰੀਜ਼ ‘ਤੇ ਹਨ। ਦੋਵਾਂ ਨੇ ਤੀਜੀ ਵਿਕਟ ਲਈ ਅਰਧ ਸੈਂਕੜਾ ਬਣਾਇਆ ਹੈ। ਰੋਹਿਤ ਸ਼ਰਮਾ ਨੇ 74 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਆਪਣੇ ਵਨਡੇ ਕਰੀਅਰ ਦਾ 59ਵਾਂ ਅਰਧ ਸੈਂਕੜਾ ਬਣਾਇਆ। ਦੋਵਾਂ ਖਿੜੀਆਂ ਵਿਚਾਲੇ 100 ਰਨ ਦੀ ਪਾਰਟਨਰਸ਼ਿਪ ਹੋ ਚੁੱਕੇ ਹੈ ਅਤੇ ਦੋਵੇਂ ਖਿਡਾਰੀ ਕ੍ਰੀਜ਼ ‘ਤੇ ਮੌਜੂਦ ਹਨ।

ਵਿਰਾਟ ਕੋਹਲੀ ਜ਼ੀਰੋ ‘ਤੇ ਆਊਟ ਹੋਏ। ਉਨ੍ਹਾਂ ਨੂੰ ਜ਼ੇਵੀਅਰ ਬਾਰਟਲੇਟ ਨੇ ਐੱਲਬੀਡਬਲਯੂ ਆਊਟ ਕੀਤਾ। ਉਨ੍ਹਾਂ ਨੇ ਕਪਤਾਨ ਸ਼ੁਭਮਨ ਗਿੱਲ (9 ਦੌੜਾਂ) ਨੂੰ ਵੀ ਪੈਵੇਲੀਅਨ ਭੇਜਿਆ। ਇਹ ਉਨ੍ਹਾਂ ਦੇ ਵਨਡੇ ਕਰੀਅਰ ਵਿੱਚ ਪਹਿਲੀ ਵਾਰ ਹੈ ਜਦੋਂ ਕੋਹਲੀ ਲਗਾਤਾਰ ਦੋ ਮੈਚਾਂ ਵਿੱਚ ਜ਼ੀਰੋ ‘ਤੇ ਆਊਟ ਹੋਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























