PM ਮੋਦੀ ਅੱਜ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕਰਨਗੇ ਉਦਘਾਟਨ
ਮੁੰਬਈ, 8 ਅਕਤੂਬਰ 2025 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਫੇਜ਼ ਦਾ ਉਦਘਾਟਨ ਕਰਨਗੇ। ਪਹਿਲੇ ਫੇਜ਼ ਵਿੱਚ ਇੱਕ ਟਰਮੀਨਲ ਅਤੇ ਇੱਕ ਰਨਵੇਅ ਸ਼ਾਮਲ ਹੈ, ਜਿਸਦੀ ਸਮਰੱਥਾ ਸਾਲਾਨਾ 2 ਕਰੋੜ ਯਾਤਰੀਆਂ ਦੀ ਹੈ।
ਨਵੀਂ ਮੁੰਬਈ ਹਵਾਈ ਅੱਡੇ ਦੇ ਟਰਮੀਨਲ ਨੂੰ ਕਮਲ ਦੇ ਆਕਾਰ ਦੇ ਡਿਜ਼ਾਈਨ ਵਿੱਚ ਬਣਾਇਆ ਗਿਆ ਹੈ। ਦਸੰਬਰ ਵਿੱਚ ਇੱਥੋਂ ਨਿਯਮਤ ਉਡਾਣਾਂ ਸ਼ੁਰੂ ਹੋਣਗੀਆਂ। ਇਹ ਮੁੰਬਈ ਦਾ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਇਸਦਾ ਨਾਮ ਕਿਸਾਨ ਨੇਤਾ ਡੀਬੀ ਪਾਟਿਲ ਦੇ ਨਾਮ ‘ਤੇ ਰੱਖਿਆ ਗਿਆ ਹੈ।
ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਲਗਭਗ 1,160 ਹੈਕਟੇਅਰ ਵਿੱਚ ₹19,500 ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਹ ਕਈ ਪੜਾਵਾਂ ਵਿੱਚ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਵਿੱਚ ਚਾਰ ਟਰਮੀਨਲ ਸ਼ਾਮਲ ਹਨ। ਜੋ ਸਾਲਾਨਾ 9 ਕਰੋੜ ਯਾਤਰੀਆਂ ਦੀ ਸੇਵਾ ਕਰੇਗਾ ਅਤੇ 32.5 ਲੱਖ ਮੀਟ੍ਰਿਕ ਟਨ ਮਾਲ ਢੋਣ ਦੇ ਯੋਗ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























