AMERICA : ਅਮਰੀਕੀ ਸਿੱਕੇ ‘ਤੇ ਨਜ਼ਰ ਆਉਣਗੇ ਡੋਨਾਲਡ ਟਰੰਪ!
– ਜਾਣੋ ਕਦੋ ਜਾਰੀ ਹੋਵੇਗਾ ਟਰੰਪ ਦੀ ਤਸਵੀਰ ਵਾਲਾ $1 ਦਾ ਸਿੱਕਾ
ਅਮਰੀਕਾ, 4 ਅਕਤੂਬਰ 2025 (ਵਿਸ਼ਵ ਵਾਰਤਾ): ਅਮਰੀਕੀ ਖਜ਼ਾਨਾ ਵਿਭਾਗ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲੇ $1 ਦੇ ਸਿੱਕੇ ਲਈ ਇੱਕ ਡਰਾਫਟ ਡਿਜ਼ਾਈਨ ਜਾਰੀ ਕੀਤਾ। ਇਹ ਸਿੱਕਾ 2026 ਵਿੱਚ ਸੰਯੁਕਤ ਰਾਜ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਜਾਰੀ ਕੀਤਾ ਸਕਦਾ ਹੈ।
ਸਿੱਕੇ ਦੇ ਇੱਕ ਪਾਸੇ ਟਰੰਪ ਦਾ ਉਠਿਆ ਹੋਈਆਂ ਮੁੱਕਾ ਅਤੇ “ਫਾਈਟ ,ਫਾਈਟ , ਫਾਈਟ ” ਸ਼ਬਦ ਹੋਣਗੇ। ਦੂਜੇ ਪਾਸੇ ਟਰੰਪ ਦੀ ਤਸਵੀਰ, ਲਿਬਰਟੀ ਅਤੇ ਤਾਰੀਖ (1776-2026) ਹੋਵੇਗੀ। ਖਜ਼ਾਨਾ ਵਿਭਾਗ ਦਾ ਕਹਿਣਾ ਹੈ ਕਿ ਇਹ ਡਿਜ਼ਾਈਨ ਦੇਸ਼ ਦੀ ਮਜ਼ਬੂਤ ਭਾਵਨਾ ਨੂੰ ਦਰਸਾਉਂਦਾ ਹੈ। ਹਾਲਾਂਕਿ, ਅੰਤਿਮ ਡਿਜ਼ਾਈਨ ਅਜੇ ਤੱਕ ਨਹੀਂ ਤੈਅ ਕੀਤਾ ਗਿਆ ਹੈ।
ਅਮਰੀਕੀ ਖਜ਼ਾਨਾ ਵਿਭਾਗ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੀ 250ਵੀਂ ਵਰ੍ਹੇਗੰਢ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਸਿੱਕਾ ਜਾਰੀ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਖਜ਼ਾਨਾ ਵਿਭਾਗ ਦੇ ਬੁਲਾਰੇ ਨੇ X ‘ਤੇ ਪੋਸਟ ਕੀਤਾ, “ਇਹ ਖ਼ਬਰ ਫਰਜ਼ੀ ਨਹੀਂ ਹੈ। ਅਮਰੀਕਾ ਦੇ 250ਵੇਂ ਜਨਮਦਿਨ ਅਤੇ ਰਾਸ਼ਟਰਪਤੀ ਦੇ ਸਨਮਾਨ ਵਿੱਚ ਤਿਆਰ ਕੀਤੇ ਗਏ ਇਹ ਪਹਿਲੇ ਡਰਾਫਟ ਅਸਲੀ ਹਨ।
ਖਜ਼ਾਨਾ ਵਿਭਾਗ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਭਾਵੇਂ ਇਸ ਮੌਕੇ ਜਾਰੀ ਕੀਤੇ ਜਾਣ ਵਾਲੇ $1 ਸਿੱਕੇ ਦੇ ਅੰਤਿਮ ਡਿਜ਼ਾਈਨ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ, ਪਰ ਇਹ ਸ਼ੁਰੂਆਤੀ ਖਰੜਾ ਸਾਡੇ ਦੇਸ਼ ਅਤੇ ਲੋਕਤੰਤਰ ਦੀ ਸਥਾਈ ਭਾਵਨਾ ਨੂੰ ਦਰਸਾਉਂਦਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























