Jane Goodall dies : ਵਿਸ਼ਵ ਪ੍ਰਸਿੱਧ ਵਿਗਿਆਨੀ ਅਤੇ ਚਿੰਪਾਂਜ਼ੀ ਮਾਹਰ ਜੇਨ ਗੁਡਾਲ ਦਾ ਦਿਹਾਂਤ
ਨਵੀ ਦਿੱਲੀ, 2 ਅਕਤੂਬਰ 2025 (ਵਿਸ਼ਵ ਵਾਰਤਾ): ਦੁਨੀਆ ਦੀ ਸਭ ਤੋਂ ਮਸ਼ਹੂਰ ਚਿੰਪਾਂਜ਼ੀ ਮਾਹਰ ਜੇਨ ਗੁਡਾਲ (Jane Goodall dies) ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਜੇਨ ਗੁਡਾਲ ਇੰਸਟੀਚਿਊਟ (JGI) ਨੇ ਇੱਕ ਬਿਆਨ ਜਾਰੀ ਕਰ ਇਸਦੀ ਪੁਸ਼ਟੀ ਕੀਤੀ।
ਇੰਸਟੀਚਿਊਟ ਵੱਲੋਂ ਜਾਰੀ ਬਿਆਨ ਅਨੁਸਾਰ “ਉਹ (Jane Goodall dies) ਲਾਸ ਏਂਜਲਸ ਵਿੱਚ ਇੱਕ ਲੈਕਚਰ ਟੂਰ ‘ਤੇ ਸੀ ਜਦੋਂ ਉਹ ਕੁਦਰਤੀ ਕਾਰਨਾਂ ਕਰਕੇ ਇਸ ਦੁਨੀਆਂ ਤੋਂ ਚਲੇ ਗਈ। ਜੇਨ ਗੁਡਾਲ ਨੇ ਆਪਣੀ ਸਾਰੀ ਜ਼ਿੰਦਗੀ ਜਾਨਵਰਾਂ, ਜੰਗਲਾਂ ਅਤੇ ਵਾਤਾਵਰਣ ਦੀ ਰੱਖਿਆ ਲਈ ਲੜਾਈ ਲੜੀ।
ਜੇਨ ਮੌਰਿਸ-ਗੁਡਾਲ ਦਾ ਜਨਮ 3 ਅਪ੍ਰੈਲ, 1934 ਨੂੰ ਲੰਡਨ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹ ਜਾਨਵਰ ਪ੍ਰੇਮੀ ਸੀ। ਉਸਨੂੰ 1920 ਦੀ ਕਿਤਾਬ “ਦ ਸਟੋਰੀ ਆਫ਼ ਡਾ. ਡੌਲਿਟਲ” ਬਹੁਤ ਪਸੰਦ ਸੀ, ਜਿਸ ਵਿੱਚ ਇੱਕ ਡਾਕਟਰ ਜਾਨਵਰਾਂ ਨਾਲ ਗੱਲ ਕਰਦਾ ਹੈ। ਉਹ ਹਮੇਸ਼ਾ ਅਫਰੀਕਾ ਦੇ ਜੰਗਲਾਂ ਅਤੇ ਇਸਦੇ ਜਾਨਵਰਾਂ ਦੇ ਰਹੱਸਾਂ ਤੋਂ ਆਕਰਸ਼ਤ ਰਹਿੰਦੀ ਸੀ। ਜੇਨ ਗੁਡਾਲ ਨੇ ਕਈ ਸਾਲਾਂ ਤੱਕ ਅਫਰੀਕਾ ਵਿੱਚ ਚਿੰਪਾਂਜ਼ੀਆ ਦਾ ਅਧਿਐਨ ਕੀਤਾ। ਉਸਨੇ ਦੇਖਿਆ ਕਿ ਚਿੰਪਾਂਜ਼ੀ ਨਾ ਸਿਰਫ਼ ਫਲ ਖਾਂਦੇ ਹਨ, ਸਗੋਂ ਮਾਸ ਵੀ ਖਾਂਦੇ ਹਨ, ਔਜ਼ਾਰਾਂ ਦੀ ਵਰਤੋਂ ਕਰਦੇ ਹਨ, ਅਤੇ ਵੱਖਰੀਆਂ ਸ਼ਖਸੀਅਤਾਂ ਅਤੇ ਦੋਸਤੀ – ਰਿਸ਼ਤੇ ਬਣਾਉਂਦੇ ਹਨ।
ਜੇਨ ਨੇ ਅਫਰੀਕਾ ਵਿੱਚ ਜੰਗਲੀ ਜੀਵਾਂ ਦੇ ਤੇਜ਼ੀ ਨਾਲ ਅਲੋਪ ਹੋਣ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਸਾਨੂੰ ਆਪਣੀ ਧਰਤੀ ਅਤੇ ਜਾਨਵਰਾਂ ਦੀ ਰੱਖਿਆ ਲਈ ਕਦਮ ਚੁੱਕਣੇ ਪੈਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























