Chandigarh : IAS ਅਧਿਕਾਰੀ ਮਨਦੀਪ ਸਿੰਘ ਬਰਾੜ ਨੂੰ ਮਿਲਿਆ ਚੰਡੀਗੜ੍ਹ ਦੇ ਚੀਫ਼ ਸੈਕਟਰੀ ਦਾ ਚਾਰਜ; ਹੁਕਮ ਜਾਰੀ
ਚੰਡੀਗੜ੍ਹ, 30 ਸਤੰਬਰ 2025 (ਵਿਸ਼ਵ ਵਾਰਤਾ) – ਸੀਨੀਅਰ ਆਈਏਐਸ ਅਧਿਕਾਰੀ ਮਨਦੀਪ ਬਰਾੜ ਚੰਡੀਗੜ੍ਹ (Chandigarh) ਚੀਫ਼ ਸੈਕਟਰੀ ਦਾ ਚਾਰਜ ਸੰਭਾਲਣਗੇ। ਉਹ ਹਰਿਆਣਾ ਕੇਡਰ ਦੇ 2005 ਬੈਚ ਦੇ ਆਈਏਐਸ ਅਧਿਕਾਰੀ ਹਨ।

ਪਹਿਲਾਂ, ਇਹ ਅਹੁਦਾ 1992 ਬੈਚ ਦੇ ਆਈਏਐਸ ਅਧਿਕਾਰੀ ਰਾਜੀਵ ਵਰਮਾ ਕੋਲ ਸੀ, ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਦਿੱਲੀ ਤਬਾਦਲਾ ਹੋ ਗਿਆ ਸੀ ਅਤੇ ਪ੍ਰਸ਼ਾਸਨ ਨੇ ਅੱਜ ਉਨ੍ਹਾਂ ਨੂੰ ਅਹੁਦੇ ਤੋਂ ਮੁਕਤ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਮਨਦੀਪ ਸਿੰਘ ਬਰਾੜ ਨਾ ਸਿਰਫ਼ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣਗੇ ਬਲਕਿ ਰਾਜੀਵ ਵਰਮਾ ਦੇ ਸਾਰੇ ਵਿਭਾਗ ਵੀ ਵੇਖਣਗੇ। ਉਹ ਆਪਣੀਆਂ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ-ਨਾਲ ਇਸ ਵਾਧੂ ਜ਼ਿੰਮੇਵਾਰੀ ਨੂੰ ਵੀ ਸੰਭਾਲਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















