Punjab Vidhan Sabha Special session : ਹੜ੍ਹਾਂ ‘ਤੇ ਚਰਚਾ ਜਾਰੀ
– “ਸਾਡੀ ਪਾਰਟੀ ਨੂੰ ਕੀਤਾ ਗਿਆ Target”: ‘ਆਪ’ ਵਿਧਾਇਕ ਗਿਆਸਪੁਰਾ
ਚੰਡੀਗੜ੍ਹ, 29 ਸਤੰਬਰ 2025 (ਵਿਸ਼ਵ ਵਾਰਤਾ): ਪੰਜਾਬ ਸਰਕਾਰ ਵੱਲੋਂ ਹੜ੍ਹਾਂ ਬਾਰੇ ਚਰਚਾ ਕਰਨ ਲਈ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਜਿਸ ਵਿੱਚ ਪੰਜਾਬ ‘ਚ ਆਏ ਭਿਆਨਕ ਹੜ੍ਹਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ ਸਵਾ ਮਹੀਨਾ ਮੀਂਹ ਪਿਆ। ਸਾਰੇ ਗੁਆਂਢੀ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹੇ। ਫਿਰ ਵੀ, ਇਸਨੂੰ ਮਨੁੱਖ ਦੁਆਰਾ ਬਣਾਇਆ ਹੜ੍ਹ ਕਿਹਾ ਜਾ ਰਿਹਾ ਹੈ। ਪੰਜਾਬ ਦੇ ਹੜ੍ਹਾਂ ਦੌਰਾਨ ਕੀਤੀ ਗਈ ਬਿਆਨਬਾਜ਼ੀ ਰਾਹੀਂ ਸਾਡੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਜਿਵੇਂ ਪਾਰਟੀ ਉਨ੍ਹਾਂ ਦੇ ਨਾਲ ਨਹੀਂ ਹੈ। ਸਗੋਂ ਮੋਦੀ ਸਾਹਿਬ ਨੇ ਉਹ ਪੈਸਾ ਨਹੀਂ ਦਿੱਤਾ ਜੋ ਉਨ੍ਹਾਂ ਨੇ ਵਾਅਦਾ ਕੀਤਾ ਸੀ।
ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ “ਸਾਡੀ ਸਰਕਾਰ ਵੱਲੋਂ ਹੜ੍ਹਾਂ ਦੀ ਕਰੋਪੀ ਦੇ ਆਉਣ ਤੋਂ ਪਹਿਲਾਂ ਚੁੱਕੇ ਕਦਮ ਹੜ੍ਹਾਂ ਅਤੇ ਘੱਗਰ ਦੀ ਮਾਰ ਨੂੰ ਘਟਾਉਣ ਵਿੱਚ ਸਹਾਈ ਹੋਏ ਜਿਹਨਾਂ ਵਿੱਚ 1,044 ਚੈੱਕ ਡੈਮਾਂ ਦਾ ਨਿਰਮਾਣ ਅਤੇ ਮਸ਼ੀਨਰੀ ਖ਼ਰੀਦ ਕੇ ਡਰੇਨਾਂ ਦੀ ਸਫ਼ਾਈ ਵਰਗੇ ਕੰਮ ਸ਼ਾਮਲ ਹਨ। ਸਾਡੇ ਕੈਬਿਨੇਟ ਮੰਤਰੀ, ਵਿਧਾਇਕ, ਪ੍ਰਸ਼ਾਸਨਿਕ ਅਮਲਾ, ਵਲੰਟੀਅਰ ਅਤੇ ਪਾਰਟੀ ਅਹੁਦੇਦਾਰ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ਼ ਖੜ੍ਹੇ ਅਤੇ ਲੋਕਾਂ ਨੇ ਸਾਡੇ ਯਤਨਾਂ ਨੂੰ ਰੱਜ ਕੇ ਪਿਆਰ ਦਿੱਤਾ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























