Health Tips: ਡੇਂਗੂ ਦੇ ਮਾਮਲਿਆਂ ‘ਚ ਹੋ ਰਿਹਾ ਵਾਧਾ; ਸਰੀਰ ‘ਚ ਇਹ ਲੱਛਣ ਦਿਖਾਈ ਦੇਣ ‘ਤੇ ਜਰੂਰ ਕਰਵਾਓ ਟੈਸਟ
– ਜਾਣੋ, ਆਪਣੇ ਆਪ ਨੂੰ ਕਿਵੇਂ ਬਚਾਈਏ
ਚੰਡੀਗੜ੍ਹ, 26 ਸਤੰਬਰ 2025 (ਵਿਸ਼ਵ ਵਾਰਤਾ): ਡੇਂਗੂ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਏਡੀਜ਼ ਮੱਛਰ (Health Tips) ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖਾਸ ਤੌਰ ‘ਤੇ ਦਿਨ ਵੇਲੇ ਸਰਗਰਮ ਹੁੰਦਾ ਹੈ। ਭਾਰਤ ਦੇ ਕਈ ਰਾਜਾਂ ਵਿੱਚ ਮਾਨਸੂਨ ਅਤੇ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵਧਦੇ ਹਨ।
ਡੇਂਗੂ ਬੁਖਾਰ ਦੇ ਲੱਛਣਾਂ ਵਿੱਚ ਆਮ ਤੌਰ ‘ਤੇ ਤੇਜ਼ ਬੁਖਾਰ, ਸਿਰ ਦਰਦ, ਸਰੀਰ ਅਤੇ ਜੋੜਾਂ ਵਿੱਚ ਦਰਦ, ਥਕਾਵਟ ਅਤੇ ਖਾਰਸ਼ ਨਾਲ ਲਾਲ ਧੱਫੜ ਸ਼ਾਮਲ ਹੁੰਦੇ ਹਨ। ਹਾਲਾਂਕਿ ਇਹ ਕੁਝ ਮਾਮਲਿਆਂ ਵਿੱਚ ਹਲਕਾ ਹੁੰਦਾ ਹੈ, ਪਰ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਹੋ ਸਕਦਾ ਹੈ। ਗੰਭੀਰ ਮਾਮਲਿਆਂ ਵਿੱਚ ਚੱਕਰ ਆਉਣੇ, ਸਿਰ ਦਰਦ, ਧੜਕਣ ਅਤੇ ਬਲੱਡ ਪ੍ਰੈਸ਼ਰ ਵਿੱਚ ਗਿਰਾਵਟ ਵੀ ਆ ਸਕਦੀ ਹੈ। ਪੇਟ ਵਿੱਚ ਦਰਦ ਜਾਂ ਸੋਜ ਅਤੇ ਵਾਰ-ਵਾਰ ਉਲਟੀਆਂ ਵੀ ਆ ਸਕਦੀਆਂ ਹਨ। ਜੇਕਰ ਇਹ ਲੱਛਣ ਦਿਖਾਈ ਦਿੰਦੇ ਹਨ, ਤਾਂ ਮਰੀਜ਼ ਨੂੰ ਤੁਰੰਤ ਹਸਪਤਾਲ ਲਿਜਾਣਾ ਚਾਹੀਦਾ ਹੈ, ਕਿਉਂਕਿ ਇਹ ਹੈਮੋਰੇਜਿਕ ਡੇਂਗੂ ਨੂੰ ਦਰਸਾਉਂਦੇ ਹਨ।
ਆਪਣੇ ਆਪ ਨੂੰ ਕਿਵੇਂ ਬਚਾਈਏ
ਮੱਛਰਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਪੁਰੀਆ ਬਾਹਾਂ ਵਾਲੇ ਕੱਪੜੇ ਪਾਓ।
ਘਰ ਦੇ ਅੰਦਰ ਜਾਂ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।
ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ।
ਖਿੜਕੀਆਂ ਅਤੇ ਦਰਵਾਜ਼ਿਆਂ ‘ਤੇ ਪਰਦੇ ਲਗਾਓ।
ਜੇਕਰ ਤੁਹਾਨੂੰ ਬੁਖਾਰ ਜਾਂ ਖੂਨ ਨਾਲ ਜੁੜੇ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ।
ਆਪਣੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਸਿਹਤਮੰਦ ਖੁਰਾਕ ਖਾਓ ਅਤੇ ਹਾਈਡਰੇਟਿਡ ਰਹੋ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























