Indian Railways : “ਰੇਲ ਨੀਰ” ਵੀ ਹੋਇਆ ਸਸਤਾ, ਜਾਣੋ ਕਿੰਨੀ ਹੋਵੇਗੀ ਹੁਣ 1 ਲੀਟਰ ਪਾਣੀ ਦੀ ਬੋਤਲ ਦੀ ਕੀਮਤ
ਨਵੀ ਦਿੱਲੀ, 22 ਸਤੰਬਰ 2025 (ਵਿਸ਼ਵ ਵਾਰਤਾ) : ਭਾਰਤੀ ਰੇਲਵੇ ਨੇ ਯਾਤਰੀਆਂ ਲਈ ਇੱਕ ਵੱਡਾ ਅਤੇ ਰਾਹਤ ਦੇਣ ਵਾਲਾ ਫੈਸਲਾ ਲਿਆ ਹੈ। ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ ‘ਤੇ ਉਪਲਬਧ ਪਾਣੀ “ਰੇਲ ਨੀਰ” ਹੁਣ ਪਹਿਲਾਂ ਨਾਲੋਂ ਸਸਤਾ ਹੋਵੇਗਾ।
ਜੀਐਸਟੀ ਕਟੌਤੀ ਦਾ ਲਾਭ ਸਿੱਧੇ ਖਪਤਕਾਰਾਂ ਤੱਕ ਪਹੁੰਚਾਉਣ ਲਈ ਰੇਲਵੇ ਮੰਤਰਾਲੇ ਨੇ ਰੇਲ ਨੀਰ ਦੀ ਇੱਕ ਲੀਟਰ ਬੋਤਲ ਦੀ ਕੀਮਤ 15 ਰੁਪਏ ਤੋਂ ਘਟਾ ਕੇ 14 ਰੁਪਏ ਅਤੇ 500 ਮਿ.ਲੀ. ਦੀ ਬੋਤਲ ਦੀ ਕੀਮਤ 10 ਰੁਪਏ ਤੋਂ ਘਟਾ ਕੇ 9 ਰੁਪਏ ਕਰਨ ਦਾ ਫੈਸਲਾ ਕੀਤਾ ਹੈ। ਯਾਨੀ ਕਿ ਅੱਜ 22 ਸਤੰਬਰ ਤੋਂ ਨਵੀਆਂ ਕੀਮਤਾਂ ਦੇ ਅਨੁਸਾਰ 1 ਲੀਟਰ ਦੀ ਬੋਤਲ ਲਈ 14 ਰੁਪਏ ਅਤੇ 500 ਮਿਲੀਲੀਟਰ ਦੀ ਬੋਤਲ ਲਈ 9 ਰੁਪਏ ਦੇਣੇ ਪੈਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























