Asia Cup : ਅੱਜ ਦਾ ਮੁਕਾਬਲਾ ਪਾਕਿਸਤਾਨ ਤੇ ਯੂਏਈ ਵਿਚਾਲੇ ; 1 ਘੰਟੇ ਦੀ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ ਮੈਚ
UAE ਨੇ ਟਾਸ ਜਿੱਤ ਕੇ ਲਿਆ ਇਹ ਫੈਸਲਾ

ਚੰਡੀਗੜ੍ਹ, 17 ਸਤੰਬਰ(ਵਿਸ਼ਵ ਵਾਰਤਾ) Asia Cup : ਅੱਜ ਏਸ਼ੀਆ ਕੱਪ 2025 ਦਾ 10ਵਾਂ ਮੈਚ ਪਾਕਿਸਤਾਨ ਅਤੇ ਯੂਏਈ ਵਿਚਾਲੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਯੂਏਈ ਦੇ ਕਪਤਾਨ ਮੁਹੰਮਦ ਵਸੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ।
ਅੱਜ ਦਾ ਮੈਚ 1 ਘੰਟੇ ਦੀ ਦੇਰੀ ਕਾਰਨ ਸ਼ੁਰੂ ਹੋ ਰਿਹਾ ਹੈ। ਇਸ ਦਾ ਕਾਰਨ ਪਾਕਿਸਤਾਨੀ ਟੀਮ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ, ਰੈਫਰੀ ਨੂੰ ਹਟਾਉਣ ਦੀ ਮੰਗ ਕਰਕੇ ਟਾਸ ਵਿੱਚ ਦੇਰੀ ਹੋਈ। ਮੈਚ ਰਾਤ 8 ਵਜੇ ਸ਼ੁਰੂ ਹੋਣਾ ਸੀ ਅਤੇ ਟਾਸ ਸ਼ਾਮ 7:30 ਵਜੇ ਨਿਰਧਾਰਤ ਕੀਤਾ ਗਿਆ ਸੀ, ਪਰ ਅਜਿਹਾ ਨਹੀਂ ਹੋਇਆ। ਟੀਮ ਸਟੇਡੀਅਮ ਵਿੱਚ ਦੇਰ ਨਾਲ ਪਹੁੰਚੀ। ਹੁਣ ਮੈਚ ਰਾਤ 9 ਵਜੇ ਸ਼ੁਰੂ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























