World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ ਟੋਕੀਓ ‘ਚ

ਚੰਡੀਗੜ੍ਹ, 13ਸਤੰਬਰ(ਵਿਸ਼ਵ ਵਾਰਤਾ) World Athletics Championship : ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2025 ਅੱਜ ਤੋਂ ਜਾਪਾਨ ਦੇ ਟੋਕੀਓ ਵਿੱਚ ਸ਼ੁਰੂ ਹੋ ਰਹੀ ਹੈ। ਇਹ ਟੂਰਨਾਮੈਂਟ 13 ਤੋਂ 21 ਸਤੰਬਰ ਤੱਕ ਖੇਡਿਆ ਜਾਵੇਗਾ। ਟੂਰਨਾਮੈਂਟ ਲਈ ਭਾਰਤ ਨੇ ਵੱਖ-ਵੱਖ ਮੁਕਾਬਲਿਆਂ ਲਈ 19 ਖਿਡਾਰੀਆਂ ਦੀ ਟੀਮ ਜਪਾਨ ਭੇਜੀ ਹੈ।

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ 17 ਸਤੰਬਰ ਨੂੰ ਕੁਆਲੀਫਿਕੇਸ਼ਨ ਰਾਊਂਡ ਵਿੱਚ ਨਜ਼ਰ ਆਉਣਗੇ। ਇਤਿਹਾਸ ਵਿੱਚ ਪਹਿਲੀ ਵਾਰ, ਭਾਰਤ ਦੇ 4 ਖਿਡਾਰੀ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਹਿੱਸਾ ਲੈਣਗੇ। ਨੀਰਜ ਤੋਂ ਇਲਾਵਾ, ਸਚਿਨ ਯਾਦਵ, ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ ਨੇ ਵੀ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ।
ਟੋਕੀਓ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਭਾਰਤ ਦੀ ਟੀਮ
Men’s: ਨੀਰਜ ਚੋਪੜਾ, ਸਚਿਨ ਯਾਦਵ, ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ (ਜੈਵਲਿਨ ਥ੍ਰੋ), ਮੁਰਲੀ ਸ਼੍ਰੀਸ਼ੰਕਰ (long jump), ਗੁਲਵੀਰ ਸਿੰਘ (5000 ਅਤੇ 10000 ਮੀਟਰ), ਪ੍ਰਵੀਨ ਚਿੱਤਰਾਵਲ ਅਤੇ ਅਬਦੁੱਲਾ ਅਬੂਬਾਕਰ (triple jump), ਸਰਵੇਸ਼ ਅਨਿਲ ਕੁਸ਼ਾਰੇ (high jump), ਅਨੀਮੇਸ਼ ਕੁਜੁਰ (200 ਮੀਟਰ), ਤੇਜਸ ਸ਼ਿਰਸੇ (110m hurdles), ਸਰਵਾਈਨ ਸੇਬੇਸਟੀਅਨ (20km race walk), ਰਾਮਬਾਬੂ ਅਤੇ ਸੰਦੀਪ ਕੁਮਾਰ (35km race walk)।
Women’s: ਪਾਰੁਲ ਚੌਧਰੀ ਅਤੇ ਅੰਕਿਤਾ ਧਿਆਨੀ (3000 ਮੀਟਰ ਸਟੀਪਲਚੇਜ਼), ਅੰਨੂ ਰਾਣੀ (ਜੈਵਲਿਨ ਥ੍ਰੋ), ਪ੍ਰਿਯੰਕਾ ਗੋਸਵਾਮੀ (35km race walk), ਪੂਜਾ (800 ਅਤੇ 1500 ਮੀਟਰ)।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















