Asia Cup : ਭਾਰਤ ਅਤੇ UAE ਵਿਚਾਲੇ ਮੁਕਾਬਲਾ ਜਾਰੀ
ਸਿਰਫ 57 ਦੌੜਾਂ ‘ਤੇ ਸਿਮਟੀ ਯੂਏਈ ਦੀ ਪੂਰੀ ਟੀਮ
ਭਾਰਤ ਲਈ ਕੁਲਦੀਪ ਨੇ ਲਈਆਂ 4 ਵਿਕਟਾਂ
ਚੰਡੀਗੜ੍ਹ, 10ਸਤੰਬਰ(ਵਿਸ਼ਵ ਵਾਰਤਾ) Asia Cup : ਟੀ-20 ਏਸ਼ੀਆ ਕੱਪ 2025 ਦਾ ਦੂਜਾ ਮੈਚ ਅੱਜ ਭਾਰਤ ਤੇ UAE ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਗਰੁੱਪ-ਏ ਮੈਚ ਵਿੱਚ ਭਾਰਤੀ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਨੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਯੂਏਈ ਨੂੰ 13.1 ਓਵਰਾਂ ਵਿੱਚ ਸਿਰਫ਼ 57 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਇਹ ਟੀ-20 ਕ੍ਰਿਕਟ ਵਿੱਚ ਭਾਰਤ ਵਿਰੁੱਧ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ।

ਭਾਰਤ ਨੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਯੂਏਈ ਨੇ 28 ਦੌੜਾਂ ਬਣਾ ਕੇ ਆਖਰੀ 8 ਵਿਕਟਾਂ ਗੁਆ ਦਿੱਤੀਆਂ। ਓਪਨਰ ਅਲੀਸ਼ਾਨ ਸ਼ਰਾਫੂ ਨੇ 22 ਅਤੇ ਕਪਤਾਨ ਮੁਹੰਮਦ ਵਸੀਮ ਨੇ 19 ਦੌੜਾਂ ਬਣਾਈਆਂ। ਬਾਕੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਪਾਰ ਨਹੀਂ ਕਰ ਸਕੇ। ਭਾਰਤ ਲਈ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸ਼ਿਵਮ ਦੂਬੇ ਨੇ 3 ਵਿਕਟਾਂ ਲਈਆਂ।

𝙄𝙣𝙣𝙞𝙣𝙜𝙨 𝘽𝙧𝙚𝙖𝙠!
Stunning bowling display from #TeamIndia! 🔥
4⃣ wickets for Kuldeep Yadav
3⃣ wickets for Shivam Dube
1⃣ wicket each for Varun Chakaravarthy, Axar Patel & Jasprit BumrahScorecard ▶️ https://t.co/Bmq1j2LGnG#AsiaCup2025 | #INDvUAE pic.twitter.com/cvs2anfip6
— BCCI (@BCCI) September 10, 2025
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























