ਨਾਈਪਰ, 23 ਜਨਵਰੀ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਭਾਰਤ ਨੇ 8 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਭਾਰਤ ਲੜੀ ਵਿਚ 1-0 ਨਾਲ ਅੱਗੇ ਹੋ ਗਿਆ ਹੈ।
ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਲਿਆ, ਪਰ ਉਸ ਦੀ ਪੂਰੀ ਟੀਮ ਕੇਵਲ 157 ਦੌੜਾਂ ਹੀ ਬਣਾ ਸਕੀ, ਜਿਸ ਦੇ ਜਵਾਬ ਵਿਚ ਭਾਰਤ ਨੇ ਇਹ ਟੀਚਾ 34.5 ਓਵਰਾਂ ਵਿਚ ਹੀ ਪੂਰਾ ਕਰ ਲਿਆ। ਭਾਰਤ ਵਲੋਂ ਧਵਨ ਨੇ 75 ਅਤੇ ਰਾਇਡੂ ਨੇ 13 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਰੋਹਿਤ 11 ਅਤੇ ਕੋਹਲੀ 45 ਦੌੜਾਂ ਬਣਾ ਕੇ ਆਊਟ ਹੋਇਆ।
ਭਾਰਤੀ ਗੇਂਦਬਾਜਾਂ ਵਿਚ ਸ਼ਮੀ ਨੇ 3, ਚਾਹਲ ਨੇ 2 ਅਤੇ ਕੁਲਦੀਪ ਨੇ 4 ਵਿਕਟਾਂ ਲਈਆਂ। ਜਦਕਿ ਜਾਧਵ ਨੂੰ ਇਕ ਵਿਕਟ ਮਿਲੀ।