Latest News: ਯੂਕਰੇਨ ਦੇ ਸਾਬਕਾ ਸੰਸਦ ਸਪੀਕਰ ਦਾ ਬੇਰਹਿਮੀ ਨਾਲ ਕਤਲ
– ਹਮਲਾਵਰ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
ਯੂਕਰੇਨ, 30 ਅਗਸਤ 2025 (ਵਿਸ਼ਵ ਵਾਰਤਾ): ਯੂਕਰੇਨੀ ਸਿਆਸਤਦਾਨ ਅਤੇ ਸਾਬਕਾ ਸੰਸਦ ਸਪੀਕਰ ਐਂਡਰੀ ਪਾਰੂਬੀ ਦੀ 30 ਅਗਸਤ ਨੂੰ ਗੋਲੀ ਮਾਰ (Latest News) ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਨੇ ਪਾਰੂਬੀ ‘ਤੇ ਕਈ ਗੋਲੀਆਂ ਚਲਾਈਆਂ, ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਘਟਨਾ ਨੂੰ “ਭਿਆਨਕ ਕਤਲ” ਕਰਾਰ ਦਿੱਤਾ ਅਤੇ ਮ੍ਰਿਤਕ ਦੀ ਪਛਾਣ ਐਂਡਰੀ ਪਾਰੂਬੀ ਵਜੋਂ ਦੱਸੀ, ਜੋ ਕਿ ਇੱਕ ਪ੍ਰਮੁੱਖ ਸਿਆਸਤਦਾਨ ਸੀ। ਉਨ੍ਹਾਂ ਨੇ ਕਤਲ ਦੀ ਪੂਰੀ ਜਾਂਚ ਦਾ ਵਾਅਦਾ ਕੀਤਾ। ਜ਼ੇਲੇਂਸਕੀ ਨੇ ਐਕਸ ‘ਤੇ ਐਂਡਰੀ ਪਾਰੂਬੀ ਦੇ ਪਰਿਵਾਰ ਅਤੇ ਅਜ਼ੀਜ਼ਾਂ ਪ੍ਰਤੀ ਸੰਵੇਦਨਾ ਪ੍ਰਗਟਾਈ।
ਜ਼ੇਲੇਂਸਕੀ ਨੇ ਇਹ ਵੀ ਕਿਹਾ, ‘ਉਸ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਤਲਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਤਲ ਦੀ ਗੁਥੀ ਨੂੰ ਸੁਲਝਾਉਣ ਲਈ ਸਾਰੀਆਂ ਏਜੰਸੀਆਂ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ।’ 54 ਸਾਲਾ ਪਾਰੂਬੀ ਲੰਬੇ ਸਮੇਂ ਤੱਕ ਸੰਸਦ ਮੈਂਬਰ ਰਹੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























