
ਜਲੰਧਰ, 14 ਜਨਵਰੀ (ਵਿਸ਼ਵ ਵਾਰਤਾ) – ਜਲੰਧਰ ਵਿਚ ਅੱਜ ਡੀਸੀ ਦਫਤਰ ਦੇ ਸਾਹਮਣੇ ਗੋਲੀ ਚੱਲਣ ਦੀ ਘਟਨਾ ਨਾਲ ਸਨਸਨੀ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਏ.ਟੀ.ਐੱਮ ਦੇ ਗਾਰਡ ਦੀ ਬੰਦੂਕ ਹੇਠਾਂ ਡਿੱਗ ਗਈ, ਜਿਸ ਕਾਰਨ ਇਸ ਬੰਦੂਕ ਵਿਚੋਂ ਚੱਲੀ ਗੋਲੀ ਕਾਰਨ ਦੈਨਿਕ ਭਾਸਕਰ ਅਤੇ ਦੈਨਿਕ ਸਵੇਰਾ ਦੇ 2 ਪੱਤਰਕਾਰ ਜਖਮੀ ਹੋ ਗਏ।
ਇਸ ਦੌਰਾਨ ਪੱਤਰਕਾਰਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਜਿਥੇ ਉਹਨਾਂ ਦੀ ਹਾਲਤ ਠੀਕ-ਠਾਕ ਹੈ। ਇਸ ਦੌਰਾਨ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।





















