Bollywood Actor ਆਮਿਰ ਖਾਨ ਦੇ ਘਰ ਅਚਾਨਕ ਪਹੁੰਚੀ ਆਈਪੀਐਸ ਅਫਸਰਾਂ ਟੀਮ
– ਪ੍ਰਸ਼ੰਸ਼ਕਾਂ ਦੀ ਵਧੀ ਚਿੰਤਾ
ਮੁੰਬਈ, 27 ਜੁਲਾਈ (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰ (Bollywood Actor) ਆਮਿਰ ਖਾਨ ਦੇ ਘਰ ਐਤਵਾਰ ਨੂੰ ਅਚਾਨਕ ਆਈਪੀਐਸ ਅਧਿਕਾਰੀਆਂ ਦੀ ਇੱਕ ਟੀਮ ਪਹੁੰਚ ਗਈ। ਲਗਭਗ 25 ਅਧਿਕਾਰੀਆਂ ਦੀ ਇੱਕ ਟੀਮ ਆਮਿਰ ਖਾਨ ਦੇ ਘਰ ਜਾਂਦੀ ਦੇਖੀ ਗਈ। ਇਸ ਤੋਂ ਬਾਅਦ ਬਾਲੀਵੁੱਡ ਗਲਿਆਰਿਆਂ ਵਿੱਚ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ। ਅਧਿਕਾਰੀਆਂ ਦੀ ਟੀਮ ਅਦਾਕਾਰ ਦੇ ਘਰ ਕਿਉਂ ਪਹੁੰਚੀ, ਇਸਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਹੈਰਾਨੀ ਦੀ ਗੱਲ ਇਹ ਸੀ ਕਿ ਇਨ੍ਹਾਂ ਗੱਡੀਆਂ ਗੱਡੀਆਂ ‘ਚੋ ਕੋਈ ਆਮ ਪੁਲਿਸ ਮੁਲਾਜ਼ਮ ਨਹੀਂ ਸਗੋਂ ਪ੍ਰਸ਼ਾਸਨ ਦੇ ਸਭ ਤੋਂ ਉੱਚੇ ਦਰਜੇ ਦੇ ਅਧਿਕਾਰੀਆਂ – ਕੁੱਲ 25 ਆਈਪੀਐਸ ਅਧਿਕਾਰੀਆਂ ਉਤਰੇ। ਇਸ ਤੋਂ ਬਾਅਦ ਹਰ ਕੋਈ ਇਹ ਜਾਣਨ ਲਈ ਉਤਸੁਕ ਹੋ ਗਿਆ ਕਿ ਆਮਿਰ ਦੇ ਘਰ ਇੰਨੇ ਸਾਰੇ ਆਈਪੀਐਸ ਅਧਿਕਾਰੀ ਕਿਉਂ ਆਏ ਸਨ। ਇਸ ਘਟਨਾ ਤੋਂ ਬਾਅਦ ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਆਮਿਰ ਖਾਨ ਦੇ ਪ੍ਰਸ਼ੰਸਕਾਂ ਵਿੱਚ ਚਿੰਤਾ ਵੱਧ ਗਈ। ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਆਮਿਰ ਖਾਨ ਦੀ ਟੀਮ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨੀ ਆਈ ਹੈ ਕਿ ਇਸ ਬੈਠਕ ਦਾ ਮੁਖ ਮਕਸਦ ਕੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























