Punjab : ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਹੋਈ ਅਦਾਲਤ ‘ਚ ਸੁਣਵਾਈ, ਪੜੋ ਕੀ ਆਇਆ ਫੈਸਲਾ
– ਬੈਰਕ ਬਦਲੀ ਮਾਮਲੇ ‘ਤੇ ਹੁਣ ਇਸ ਦਿਨ ਹੋਵੇਗੀ ਅਗਲੀ ਸੁਣਵਾਈ

ਚੰਡੀਗੜ੍ਹ, 25 ਜੁਲਾਈ (ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਆਗੂ (Punjab) ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹਨ, ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ। ਮੁਹਾਲੀ ਅਦਾਲਤ ਵਲੋ ਜਮਾਨਤ ਅਰਜੀ ‘ਤੇ ਅਗਲੀ ਸੁਣਵਾਈ 29 ਜੁਲਾਈ ਨੂੰ ਕਰਨ ਦੇ ਹੁਕਮ ਦਿੱਤੇ ਗਏ ਹਨ।

ਦੱਸ ਦਈਏ ਕਿ ਪੰਜਾਬ (Punjab) ਵਿਜੀਲੈਂਸ ਵਿਭਾਗ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਬਿਕਰਮ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਵੱਲੋਂ ਦੋ ਅਗਸਤ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਪਰ ਮਜੀਠੀਆ ਦੇ ਵਕੀਲਾਂ ਵਲੋ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਮਜੀਠੀਆ ਨੂੰ ਜਮਾਨਤ ਦੇਣ ਦੀ ਅਰਜ਼ੀ ਸਮੇਤ ਬਿਕਰਮ ਮਜੀਠੀਆ ਦੀ ਨਾਭਾ ਜੇਲ ਵਿੱਚ ਓਰੇਂਜ ਸੁਰੱਖਿਆ ਦੇ ਮੱਦੇਨਜ਼ਰ ਬੈਰਕ ਬਦਲਣ ਦੀ ਮੰਗ ਸਬੰਧੀ ਪਹਿਲਾਂ ਤੋਂ ਦਿੱਤੀ ਅਰਜ਼ੀ ਤੇ ਅੱਜ ਮੁੜ ਸੁਣਵਾਈ ਦੁਪਹਿਰ ਲੱਗਭਗ ਡੇਢ ਵਜੇ ਤੋਂ ਪੌਣੇ ਤਿੰਨ ਵਜੇ ਤੱਕ ਹੋਈ। ਜੇਲ੍ਹ ਬੈਰਕ ਬਦਲਣ ਦੀ ਸੁਣਵਾਈ ਦੋ ਅਗਸਤ (2.8.25) ਨੂੰ ਹੋਵੇਗੀ । ਜਿਸ ਦਿਨ ਮਜੀਠੀਆ ਨੂੰ ਮੁੜ ਸੁਣਵਾਈ ਮੁਹਾਲੀ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ।
ਅੱਜ ਦੀ ਸੁਣਵਾਈ ‘ਚ ਮਜੀਠੀਆ ਵਲੋਂ ਵਕੀਲ ਅਰਸ਼ਦੀਪ ਸਿੰਘ ਕਲੇਰ, ਦਮਨਵੀਰ ਸਿੰਘ ਸੋਬਤੀ ਤੇ ਹਰਨੀਤ ਸਿੰਘ ਧਨੋਆ ਪੇਸ਼ ਹੋਏ ਹਨ ਜਦਕਿ ਵਿਜੀਲੈਂਸ ਵਿਭਾਗ ਵੱਲੋਂ ਸਰਕਾਰੀ ਵਕੀਲ ਪ੍ਰੀਤ ਇੰਦਰ ਪਾਲ ਸਿੰਘ ਅਤੇ ਫੇਰੀ ਸੋਫਤ ਪੇਸ਼ ਹੋਏ ਹਨ।ਅਰਸ਼ਦੀਪ ਸਿੰਘ ਕਲੇਰ ਨੇ ਮੀਡੀਆ ਨੂੰ ਦੱਸਿਆ ਕਿ 22 ਜੁਲਾਈ ਨੂੰ ਅਦਾਲਤ ਨੇ ਸੁਣਵਾਈ ਮੌਕੇ ਮਜੀਠੀਆ ਦੀ ਜਮਾਨਤ ਅਰਜੀ ਤੇ ਵਿਜੀਲੈਂਸ ਨੇ ਹੋਰ ਸਮਾਂ ਮੰਗਿਆ ਸੀ ਜਦਕਿ ਜੇਲ ਵਿੱਚ ਸੁਰੱਖਿਆ ਬਾਰੇ ਅਦਾਲਤ ਨੇ ਏਡੀਜੀਪੀ ਜੇਲ੍ਹ ਨੂੰ ਜੇਲ੍ਹ ਮੈਨੁਅਲ ਤਹਿਤ ਓਰੇਂਜ ਕੈਟੀਗਰੀ ਬਾਰੇ ਅਦਾਲਤ ਨੂੰ ਲਿਖ਼ਤੀ ਜਵਾਬ ਦੇਣ ਲਈ ਹੁੱਕਮ ਕੀਤੇ ਸਨ। ਜਿਸ ਤੇ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਦੇ AIG ਸਵਰਨਦੀਪ ਸਿੰਘ ਤੇ ਜੇਲ੍ਹ ਅਧਿਕਾਰੀ ਵੀ ਹਾਜ਼ਿਰ ਸਨ । ਕਲੇਰ ਨੇ ਜੇਲ੍ਹ ਮੈਨੁਅਲ ਦੀ ਸੈਕਸ਼ਨ 20 ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਲ੍ਹ ਅਧਿਕਾਰੀ ਨੇ ਢਾਈ ਵਜੇ ਬੰਦ ਲਿਫਾਫੇ ਚ ਜਵਾਬ ਪੇਸ਼ ਕੀਤਾ ਅਤੇ ਅਸੀ ਉਸ ਦੀ ਕਾਪੀ ਮੰਗੀ ਹੈ। ਕਲੇਰ ਨੇ ਕਿਹਾ ਕਿ ਉਧਰ ਵਿਜੀਲੈਂਸ ਨੇ ਹੋਰ ਸਮਾਂ ਮੰਗਿਆ ਹੈ ਜੌ ਕਿ ਗਲਤ ਹੈ ਕਿਉਕਿ ਪਹਿਲਾਂ ਵੀ ਦੋ ਵਾਰ ਸਮਾਂ ਮੰਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























