Amritsar ਪੁੱਜੇ ਅਦਾਕਾਰ -ਗਾਇਕ ਦਿਲਜੀਤ ਦੋਸਾਂਝ
– ਹਵਾਈ ਅੱਡੇ ‘ਤੇ ਲੋਕਾਂ ਵੱਲੋਂ ਨਿੱਘਾ ਸਵਾਗਤ

ਅਮ੍ਰਿਤਸਰ, 18 ਜੁਲਾਈ (ਵਿਸ਼ਵ ਵਾਰਤਾ): ਸਰਦਾਰ ਜੀ 3 ਦੇ ਵਿਵਾਦ ਤੋਂ ਬਾਅਦ ਪਹਿਲੀ ਵਾਰ ਪੰਜਾਬ (Amritsar) ਪਹੁੰਚੇ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਹਵਾਈ ਅੱਡੇ ‘ਤੇ ਉਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ ਅਤੇ ਅਦਾਕਾਰ ਨੇ ਵੀ ਬਹੁਤ ਪਿਆਰ ਦਿਖਾਇਆ। ਜਾਣਕਾਰੀ ਅਨੁਸਾਰ ਦਿਲਜੀਤ ਦੋਸਾਂਝ ਬੀਤੀ ਕੱਲ੍ਹ ਸ਼ਾਮ ਆਪਣੇ ਨਿੱਜੀ ਜੈੱਟ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੇ। ਇਸ ਤੋਂ ਬਾਅਦ, ਉਹ ਆਪਣੀ ਮਰਸੀਡੀਜ਼ ਵਿੱਚ ਕਿਤੇ ਰਵਾਨਾ ਹੋ ਗਿਆ। ਇਸ ਤੋਂ ਬਾਅਦ ਉਨਾਂ ਦਾ ਜੈੱਟ ਵਾਪਸ ਚਲਾ ਗਿਆ।

ਇਸ ਦੌਰਾਨ ਦਿਲਜੀਤ ਬਹੁਤ ਸਾਦੇ ਪਹਿਰਾਵੇ ਚ ਨਜ਼ਰ ਆਏ। ਉਹ ਭੂਰੇ ਰੰਗ ਦੀ ਪੈਂਟ ਅਤੇ ਚੈੱਕ ਕਮੀਜ਼ ਵਿੱਚ ਵੀ ਬਹੁਤ ਸੋਹਣੇ ਲੱਗ ਰਹੇ ਸਨ। ਦਿਲਜੀਤ ਦੋਸਾਂਝ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਆਪਣੇ ਪਹੁੰਚਣ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਪ੍ਰਸ਼ੰਸਕਾਂ ਨਾਲ ਘਿਰੇ ਹੋਏ ਸਾਰਿਆਂ ਦੇ ਪਿਆਰ ਨੂੰ ਸਵੀਕਾਰ ਕਰ ਰਹੇ ਹਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਵਿਦੇਸ਼ਾਂ ਵਿੱਚ ਧਮਾਲ ਮਚਾ ਰਹੀ ਹੈ। ਸਰਦਾਰ ਜੀ 3 ਪਾਕਿਸਤਾਨ ਸਣੇ ਕਈ ਦੇਸ਼ ਵਿੱਚ ਰਿਲੀਜ਼ ਹੋਈ ਸੀ। ਸਰਦਾਰ ਜੀ 3 ਨੇ ਪਾਕਿਸਤਾਨ ਵਿੱਚ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਰਦਾਰ ਜੀ 3 ਨੇ ਪਾਕਿਸਤਾਨ ਵਿੱਚ 31 ਕਰੋੜ (ਪਾਕਿਸਤਾਨੀ ਰੁਪਏ) ਕਮਾਏ ਹਨ। ਇਹ ਫਿਲਮ ਪਾਕਿਸਤਾਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਪੰਜਾਬੀ ਫਿਲਮ ਬਣ ਗਈ ਹੈ। ਹਾਲਾਂਕਿ ਭਾਰਤ ਵਿੱਚ ਸਰਦਾਰ ਜੀ 3 ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਭਾਰਤ ਵਿੱਚ ਇਹ ਫਿਲਮ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਕਾਰਨ ਰਿਲੀਜ਼ ਨਹੀਂ ਹੋਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















