Jalandhar : ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼
– ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਜਲੰਧਰ, 16 ਜੁਲਾਈ (ਵਿਸ਼ਵ ਵਾਰਤਾ): ਜਲੰਧਰ (Jalandhar) ਵਿੱਚ 114 ਸਾਲਾ ਐਥਲੀਟ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਪਛਾਣ ਕਰਤਾਰਪੁਰ ਦੇ ਪਿੰਡ ਦਾਸੂਪੁਰ ਦੇ ਰਹਿਣ ਵਾਲੇ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ (27) ਵਜੋਂ ਹੋਈ। ਅੰਮ੍ਰਿਤਪਾਲ ਸਿੰਘ ਸਿਰਫ਼ 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ। ਦੌੜਾਕ ਫ਼ੌਜਾ ਸਿੰਘ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਲਜ਼ਮ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

ਦੱਸ ਦਈਏ ਕਿ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਪੂਰੀ ਦੁਨੀਆ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ। ਫੌਜਾ ਸਿੰਘ 14 ਜੁਲਾਈ ਨੂੰ ਸੈਰ ਲਈ ਘਰੋਂ ਨਿਕਲੇ ਸਨ। ਇਸ ਦੌਰਾਨ ਇਕ ਤੇਜ ਰਫਤਾਰ ਕਰ ਨੇ ਉਨਾਂ ਨੂੰ ਟੱਕਰ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੂੰ ਅਪਰਾਧ ਵਾਲੀ ਥਾਂ ਤੋਂ ਕਾਰ ਦੇ ਕੁਝ ਹਿੱਸੇ ਮਿਲੇ ਸਨ, ਉਹ ਟੁਕੜੇ ਮਾਹਿਰਾਂ ਨੂੰ ਦਿਖਾਏ ਗਏ । ਇਸ ਤੋਂ ਪਤਾ ਲੱਗਾ ਕਿ ਕਾਰ ਇੱਕ ਪੁਰਾਣੇ ਮਾਡਲ ਦੀ ਫਾਰਚੂਨਰ ਸੀ। ਮਾਮਲੇ ਦੀ ਜਾਂਚ ਦੌਰਾਨ CCTV ਫੁਟੇਜ ਤੇ ਗੱਡੀ ਦੀ ਹੈੱਡਲਾਈਟ ਦੇ ਟੁਕੜਿਆਂ ਤੋਂ ਮਿਲੇ ਅਹਿਮ ਸੁਰਾਗ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ ਇੱਕ ਫਾਰਚੂਨਰ (PB 20C 7100) ਵੀ ਬਰਾਮਦ ਕੀਤੀ।ਮੁਲਜ਼ਮ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਮੰਗਲਵਾਰ ਰਾਤ ਨੂੰ ਭੋਗਪੁਰ ਥਾਣੇ ਲਿਆਂਦਾ ਗਿਆ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ ਅਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























