Bollywood Actor ਰਿਤੇਸ਼ ਦੇਸ਼ਮੁਖ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
– ਇਸ ਕਰੀਬੀ ਦਾ ਹੋਇਆ ਦਿਹਾਂਤ

ਮੁੰਬਈ, 16 ਜੁਲਾਈ (ਵਿਸ਼ਵ ਵਾਰਤਾ): ਬਾਲੀਵੁੱਡ ਅਦਾਕਾਰ (Bollywood Actor) ਰਿਤੇਸ਼ ਦੇਸ਼ਮੁਖ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਦਾਕਾਰ ਰਿਤੇਸ਼ ਦੇਸ਼ਮੁਖ ਦੇ ਕਰੀਬੀ ਦੋਸਤ ਅਤੇ ਮੈਨੇਜਰ, ਲੰਬੇ ਸਮੇਂ ਤੋਂ ਸਹਿਯੋਗੀ ਰਾਜਕੁਮਾਰ ਤਿਵਾੜੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ।
ਉਨਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸਨੇ ਤਿਵਾੜੀ ਨੂੰ ਸਿਰਫ਼ ਇੱਕ ਮੈਨੇਜਰ ਹੀ ਨਹੀਂ ਸਗੋਂ ਆਪਣੇ ਪਰਿਵਾਰ ਦਾ ਹਿੱਸਾ ਦੱਸਿਆ। ਰਾਜਕੁਮਾਰ ਤਿਵਾੜੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਰਿਤੇਸ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨਾਲ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ ਅਤੇ ਲਿਖਿਆ ਕਿ ਉਹ ਨਾ ਸਿਰਫ਼ ਉਨ੍ਹਾਂ ਦੇ ਮੈਨੇਜਰ ਸਨ, ਸਗੋਂ ਉਨ੍ਹਾਂ ਦੇ ਵੱਡੇ ਭਰਾ ਅਤੇ ਪਰਿਵਾਰ ਵਾਂਗ ਵੀ ਸਨ।
ਰਿਤੇਸ਼ ਨੇ ਲਿਖਿਆ, ‘ਤੁਸੀਂ ਮੇਰੇ ਹਰ ਫੈਸਲੇ ਨੂੰ ਸਹੀ ਦਿਸ਼ਾ ਦਿੱਤੀ, ਮੇਰੇ ਔਖੇ ਸਮੇਂ ਵਿੱਚ ਮੇਰਾ ਸਾਥ ਦਿੱਤਾ। ਤੁਸੀਂ ਹਮੇਸ਼ਾ ਮੇਰੀ ਜ਼ਿੰਦਗੀ ਦਾ ਹਿੱਸਾ ਰਹੋਗੇ।’ ਉਨ੍ਹਾਂ ਰਾਜਕੁਮਾਰ ਤਿਵਾੜੀ ਦੇ ਪੁੱਤਰਾਂ ਸਿਧਾਰਥ ਅਤੇ ਸੁਜੀਤ ਪ੍ਰਤੀ ਵੀ ਸੰਵੇਦਨਾ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਹਿੰਮਤ ਬਣਾਈ ਰੱਖਣ ਲਈ ਕਿਹਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























