Chandigarh: ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਡ੍ਰੈੱਸ ਕੋਡ ਲਾਗੂ
ਹੁਣ Teachers ਲਈ ਇਹ dress ਪਾਉਣੀ ਹੋਈ ਲਾਜ਼ਮੀ

ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ): ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ‘ਚ ਹੁਣ ਵਿਦਿਆਰਥੀ ਦੇ ਨਾਲ ਨਾਲ ਅਧਿਆਪਕ ਵੀ ਯੂਨੀਫਾਰਮ ‘ਚ ਨਜ਼ਰ ਆਉਣਗੇ। ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਜ਼ ਅਤੇ ਅਧਿਆਪਕਾਂ ਲਈ ਨਿਯਮਤ ਡਰੈਸ ਕੋਡ ਲਾਗੂ ਕਰਨ ਦਾ ਫੈਸਲਾ ਲਿਆ ਹੈ।
ਇਹ ਹੁਕਮ ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ ਵੱਲੋਂ ਜਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਸਕੂਲ ਦੀ ਛਵੀ ‘ਤੇ ਵੀ ਸਕਾਰਾਤਮਕ ਪ੍ਰਭਾਵ ਪਵੇਗਾ ਅਤੇ ਸਟਾਫ਼ ਵਿਦਿਆਰਥੀਆਂ ਲਈ ਇੱਕ ਮਿਸਾਲ ਕਾਇਮ ਕਰਨ ਦੇ ਯੋਗ ਹੋਵੇਗਾ। ਇਹ ਹੁਕਮ 20 ਜੁਲਾਈ ਤੋਂ ਪੂਰੀ ਤਰ੍ਹਾਂ ਲਾਗੂ ਹੋਣਗੇ।
ਕੀ ਹੋਵੇਗਾ ਡ੍ਰੈੱਸ ਕੋਡ?
ਮਹਿਲਾ ਪ੍ਰਿੰਸੀਪਲ ਲਈ: ਸੁਨਹਿਰੀ/ਬੇਜ ਬਾਰਡਰ ਵਾਲੀ ਮਰੂਨ ਸਾੜੀ ਅਤੇ ਬਲਾਊਜ਼ ਜਾਂ ਸਧਾਰਨ ਮਰੂਨ ਸੂਟ ਅਤੇ ਸੁਨਹਿਰੀ/ਬੇਜ ਦੁਪੱਟਾ
ਪੁਰਸ਼ ਪ੍ਰਿੰਸੀਪਲ ਲਈ: ਚਿੱਟੀ ਫਾਰਮਲ ਕਮੀਜ਼ ਅਤੇ ਸਲੇਟੀ (gray) ਪੈਂਟ
ਔਰਤ ਅਧਿਆਪਕ: ਆਇਵਰੀ ਰੰਗ ਦਾ ਸੂਟ ਨਾਲ ਗੂੜ੍ਹੇ ਰੰਗ ਦਾ ਦੁਪੱਟਾ ਜਾਂ ਆਇਵਰੀ ਰੰਗ ਦੀ ਸਾੜੀ ਸੁਨਹਿਰੀ/ਬੇਜ ਬਾਰਡਰ ਵਾਲੀ।
ਪੁਰਸ਼ ਅਧਿਆਪਕ: ਨੀਲੀ ਫਾਰਮਲ ਕਮੀਜ਼ ਅਤੇ ਸਲੇਟੀ ਪੈਂਟ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























