Bangladesh ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਵੱਡਾ ਝਟਕਾ
ਇਸ ਮਾਮਲੇ ‘ਚ ਹੋਈ ਛੇ ਮਹੀਨੇ ਕੈਦ ਦੀ ਸਜ਼ਾ

ਢਾਕਾ, 2 ਜੁਲਾਈ (ਵਿਸ਼ਵ ਵਾਰਤਾ): ਬੰਗਲਾਦੇਸ਼ (Bangladesh) ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਬੁੱਧਵਾਰ ਨੂੰ ਵੱਡਾ ਝਟਕਾ ਲੱਗਾ। ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਨੇ ਉਨ੍ਹਾਂ ਨੂੰ ਅਦਾਲਤ ਦੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਸ ਅਨੁਸਾਰ ਇਹ ਫੈਸਲਾ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ-1 ਦੇ ਚੇਅਰਮੈਨ ਜਸਟਿਸ ਮੁਹੰਮਦ ਗੋਲਾਮ ਮੋਰਤੂਜ਼ਾ ਮੋਜ਼ੁਮਦਾਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਸੁਣਾਇਆ। ਇਸੇ ਫੈਸਲੇ ਵਿਚ ਟ੍ਰਿਬਿਊਨਲ ਨੇ ਗਾਈਬੰਧਾ ਦੇ ਗੋਬਿੰਦਗੰਜ ਦੇ ਸ਼ਕੀਲ ਅਕੰਦ ਬੁਲਬੁਲ ਨੂੰ ਦੋ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
ਆਈਟੀਸੀ ਨੇ ਇਹ ਫੈਸਲਾ ਹਸੀਨਾ ਅਤੇ ਇੱਕ ਸਥਾਨਕ ਨੇਤਾ ਸ਼ਕੀਲ ਬੁਲਬੁਲ ਵਿਚਕਾਰ ਹੋਈ ਫ਼ੋਨ ਗੱਲਬਾਤ ਦੀ ਜਾਂਚ ਤੋਂ ਬਾਅਦ ਦਿੱਤਾ।ਇਹ ਗੱਲਬਾਤ ਪਿਛਲੇ ਸਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਅਤੇ ਕਈ ਅਖ਼ਬਾਰਾਂ ਵਿੱਚ ਵੀ ਪ੍ਰਕਾਸ਼ਿਤ ਹੋਈ ਸੀ। ਦੱਸ ਦਈਏ ਕਿ ਬੰਗਲਾਦੇਸ਼ ਵਿੱਚ ਹੋਏ ਵੱਡੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸ਼ੇਖ ਹਸੀਨਾ ਨੇ ਪਿਛਲੇ ਸਾਲ 5 ਅਗਸਤ ਨੂੰ ਅਹੁਦਾ ਛੱਡ ਦਿੱਤਾ ਸੀ ਅਤੇ ਭਾਰਤ ਭੱਜ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























