Lifestyle: ਮਾਨਸੂਨ ਦੌਰਾਨ ਚੌਲ, ਆਟਾ, ਬੇਸਨ – ਮਸਾਲੇ ਨਹੀ ਹੋਣਗੇ ਖਰਾਬ ਬਸ ਇਸ ਗੱਲ ਦਾ ਰੱਖੋ ਧਿਆਨ

ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਜਿੱਥੇ ਇੱਕ ਪਾਸੇ ਮਾਨਸੂਨ ਦਾ ਮੌਸਮ ਹਰਿਆਲੀ, ਠੰਢਕ ਅਤੇ ਰਾਹਤ ਲਿਆਉਂਦਾ ਹੈ, ਉੱਥੇ ਦੂਜੇ ਪਾਸੇ ਨਮੀ ਅਤੇ ਤਾਪਮਾਨ ਵਿੱਚ ਤਬਦੀਲੀ ਕਾਰਨ, ਖਾਣ-ਪੀਣ ਦੀਆਂ ਚੀਜ਼ਾਂ ਜਲਦੀ ਖਰਾਬ ਹੋਣ ਲੱਗਦੀਆਂ ਹਨ। ਰਸੋਈ ਵਿੱਚ ਰੱਖੇ ਚੌਲ, ਆਟਾ, ਬੇਸਨ ਆਦਿ ‘ਚੋ ਕੁਝ ਦਿਨਾਂ ਵਿੱਚ ਬਦਬੂ ਆਉਣ ਲਗਦੀ ਹੈ ਜਾਂ ਉਨਾਂ ‘ਚ ਕੀੜੇ ਪੈ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਔਰਤਾਂ ਬਹੁਤ ਚਿੰਤਤ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਤਾਜ਼ਾ ਕਿਵੇਂ ਰੱਖਿਆ ਜਾਵੇ? ਤਾਂ ਆਓ ਜਾਂਦੇ ਹਾਂ ਇਸ ਸਮਸਿਆ ਤੋਂ ਛੁਟਕਾਰਾ ਪਾਉਣ ਦੇ ਕੁਝ ਆਸਾਨ ਅਤੇ ਘਰੇਲੂ ਸੁਝਾਅ-
– ਮਾਨਸੂਨ ਦੇ ਮੌਸਮ ਵਿੱਚ ਦਾਲਾਂ ਅਤੇ ਆਟੇ ਵਿੱਚ ਅਕਸਰ ਕੀੜੇ ਲੱਗ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਦਾਲਾਂ, ਆਟਾ ਜਾਂ ਸੁੱਕੇ ਮਸਾਲਿਆਂ ਦੇ ਡੱਬਿਆਂ ਵਿੱਚ ਤੇਜ ਪੱਤੇ ਪਾ ਦਿਓ। ਇਸ ਨਾਲ ਕੀੜੇ-ਮਕੌੜੇ ਹਮਲਾ ਨਹੀਂ ਕਰ ਸਕਣਗੇ ਅਤੇ ਚੀਜ਼ਾਂ ਤਾਜ਼ਾ ਰਹਿਣਗੀਆਂ।
– ਮਾਨਸੂਨ ਵਿੱਚ ਨਮੀ ਦੇ ਕਾਰਨ, ਆਟਾ ਅਤੇ ਛੋਲੇ ਜਲਦੀ ਖਰਾਬ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਹਲਕਾ ਜਿਹਾ ਭੁੰਨੋ ਅਤੇ ਫਿਰ ਉਨ੍ਹਾਂ ਨੂੰ ਏਅਰਟਾਈਟ ਡੱਬੇ ਵਿੱਚ ਸਟੋਰ ਕਰੋ। ਇਹ ਉਪਾਅ ਨਮੀ ਨੂੰ ਦੂਰ ਰੱਖਦਾ ਹੈ ਅਤੇ ਸਾਮਾਨ ਦੀ ਸ਼ੈਲਫ ਲਾਈਫ ਨੂੰ ਵੀ ਵਧਾਉਂਦਾ ਹੈ।
– ਮਾਨਸੂਨ ਦੇ ਮੌਸਮ ਦੌਰਾਨ ਚੌਲਾਂ ‘ਚ ਕੀੜੇ ਲੱਗ ਜਾਂਦੇ ਹਨ, ਜਿਸ ਨਾਲ ਸਾਰੇ ਚੌਲ ਖਰਾਬ ਹੋ ਜਾਂਦੇ ਹਨ। ਇਸ ਦੇ ਲਈ, ਚੌਲਾਂ ਦੇ ਡੱਬੇ ਵਿੱਚ ਕੁਝ ਸੁੱਕੇ ਨਿੰਮ ਦੇ ਪੱਤੇ ਪਾਓ, ਜੋ ਚੌਲਾਂ ਨੂੰ ਕੀੜਿਆਂ ਤੋਂ ਬਚਾਏਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























