• Latest
  • Trending
ਜ਼ਿਲ੍ਹਾ ਪ੍ਰਸ਼ਾਸਨ Patiala ਮਾਨਸੂਨ ਦੌਰਾਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਡੀਸੀ ਡਾ. ਪ੍ਰੀਤੀ ਯਾਦਵ

ਜ਼ਿਲ੍ਹਾ ਪ੍ਰਸ਼ਾਸਨ Patiala ਮਾਨਸੂਨ ਦੌਰਾਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਡੀਸੀ ਡਾ. ਪ੍ਰੀਤੀ ਯਾਦਵ

1 year ago
Hukamnama Sri Darbar Sahib Today – 06 September 2026 | Ang 680 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 06 September 2026 | Ang 680 I ਅੱਜ ਦਾ ਹੁਕਮਨਾਮਾ

2 hours ago
Women’s Asia Cup : ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

Women’s Asia Cup : ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

9 hours ago
Dominican Republic ਦੀ ਜੋਹੇਰੀ ਮੋਲਾ ਡੋਮਿੰਗੁਏਜ਼ ਦੇ ਸਿਰ ਸਜਿਆ ਮਿਸ ਵਰਲਡ 2026 ਦਾ ਤਾਜ

Dominican Republic ਦੀ ਜੋਹੇਰੀ ਮੋਲਾ ਡੋਮਿੰਗੁਏਜ਼ ਦੇ ਸਿਰ ਸਜਿਆ ਮਿਸ ਵਰਲਡ 2026 ਦਾ ਤਾਜ

9 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

9 hours ago
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਫੇਰਬਦਲ ; ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪੰਜਾਬ ਕਾਂਗਰਸ ‘ਚ ਫੇਰਬਦਲ ; ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ

9 hours ago
Womens Asia Cup : ਭਾਰਤ ਬਨਾਮ ਪਾਕਿਸਤਾਨ ; ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ

Womens Asia Cup : ਭਾਰਤ ਬਨਾਮ ਪਾਕਿਸਤਾਨ ; ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ

10 hours ago
ਮਿਸ ਵਰਲਡ 2026 ਗ੍ਰੈਂਡ ਫਿਨਾਲੇ : ਭਾਰਤ ਦੀ ਨਿਕਿਤਾ ਪੋਰਵਾਲ ਖਿਤਾਬ ਦੀ ਦੌੜ ਤੋਂ ਬਾਹਰ ; ਟੌਪ 20 ਵਿੱਚ ਜਗ੍ਹਾ ਬਣਾਉਣ ‘ਚ ਰਹੀ ਅਸਫਲ

ਮਿਸ ਵਰਲਡ 2026 ਗ੍ਰੈਂਡ ਫਿਨਾਲੇ : ਭਾਰਤ ਦੀ ਨਿਕਿਤਾ ਪੋਰਵਾਲ ਖਿਤਾਬ ਦੀ ਦੌੜ ਤੋਂ ਬਾਹਰ ; ਟੌਪ 20 ਵਿੱਚ ਜਗ੍ਹਾ ਬਣਾਉਣ ‘ਚ ਰਹੀ ਅਸਫਲ

10 hours ago
ਮੇਰਾ ਸੁਪਨਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੇਰਾ ਸੁਪਨਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

10 hours ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2026-27 ਲਈ ਝੋਨੇ ਦੀ ਖ਼ਰੀਦ ਨਾਲ ਸਬੰਧਤ ਤਿੰਨ ਅਹਿਮ ਨੀਤੀਆਂ ਨੂੰ ਪ੍ਰਵਾਨਗੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2026-27 ਲਈ ਝੋਨੇ ਦੀ ਖ਼ਰੀਦ ਨਾਲ ਸਬੰਧਤ ਤਿੰਨ ਅਹਿਮ ਨੀਤੀਆਂ ਨੂੰ ਪ੍ਰਵਾਨਗੀ

10 hours ago
51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਸਦਕਾ ਪੰਜਾਬ ’ਚ ਨਸ਼ਾ ਤਸਕਰੀ ਨਾਲ ਸਬੰਧਤ 25339 ਗ੍ਰਿਫ਼ਤਾਰੀਆਂ ਹੋਈਆਂ ਸੰਭਵ

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਇਤਲਾਹਾਂ ਸਦਕਾ ਪੰਜਾਬ ’ਚ ਨਸ਼ਾ ਤਸਕਰੀ ਨਾਲ ਸਬੰਧਤ 25339 ਗ੍ਰਿਫ਼ਤਾਰੀਆਂ ਹੋਈਆਂ ਸੰਭਵ

10 hours ago
ਪੰਜਾਬ ਦਾ ਮਾਣ: ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟਜ਼ ਦੇ ਚਾਰ ਕੈਡਿਟ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੇ

ਪੰਜਾਬ ਦਾ ਮਾਣ: ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟਜ਼ ਦੇ ਚਾਰ ਕੈਡਿਟ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੇ

10 hours ago
ਗੈਂਗਸਟਰਾਂ ਤੇ ਵਾਰ ਦਾ 228ਵਾਂ ਦਿਨ: ਪੰਜਾਬ ਪੁਲਿਸ ਨੇ 584 ਛਾਪੇਮਾਰੀ ਕੀਤੀ; 250 ਕਾਬੂ

ਗੈਂਗਸਟਰਾਂ ਤੇ ਵਾਰ ਦਾ 228ਵਾਂ ਦਿਨ: ਪੰਜਾਬ ਪੁਲਿਸ ਨੇ 584 ਛਾਪੇਮਾਰੀ ਕੀਤੀ; 250 ਕਾਬੂ

10 hours ago
Hindi News
English News
Sunday, September 6, 2026
No Result
View All Result
25 °c
Chandigarh
28 ° Mon
30 ° Tue
30 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਜ਼ਿਲ੍ਹਾ ਪ੍ਰਸ਼ਾਸਨ Patiala ਮਾਨਸੂਨ ਦੌਰਾਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਡੀਸੀ ਡਾ. ਪ੍ਰੀਤੀ ਯਾਦਵ

 ਘੱਗਰ ਤੇ ਹੋਰ ਨਦੀਆਂ ਦੀਆਂ ਕਮਜ਼ੋਰ ਥਾਵਾਂ ਦੀ ਪਛਾਣ ਕਰਕੇ ਮਿੱਟੀ ਦੇ ਥੈਲਿਆਂ ਤੇ ਇੰਜੀਨੀਅਰਿੰਗ ਤਕਨੀਕਾਂ ਨਾਲ ਸੁਰੱਖਿਅਤ ਕੀਤਾ

June 26, 2025
in ਖਬਰਾਂ, ਪੰਜਾਬ

 ਕਿਹਾ, ਡਰੇਨੇਜ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ‘ਚ ਮੁੱਖ ਹੜ੍ਹ ਸੁਰੱਖਿਆ ਕਾਰਜਾਂ ‘ਚ ਕੋਈ ਢਿੱਲ ਨਹੀਂ
-ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਪਟਿਆਲਾ, 26 ਜੂਨ (ਵਿਸ਼ਵ ਵਾਰਤਾ): ਆਉਣ ਵਾਲੇ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਕਿਸੇ ਵੀ ਸੰਭਾਵੀ ਹੜ੍ਹ ਵਰਗੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਿਆਪਕ ਉਪਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਜ਼ਿਲ੍ਹੇ ਦੇ ਸੰਭਾਵੀ ਪਾਣੀ ਆਉਣ ਵਾਲੇ ਖੇਤਰਾਂ ਬਾਬਤ ਰਣਨੀਤੀ ਦਾ ਜਾਇਜ਼ਾ ਲੈਂਦਿਆਂ, ਡਰੇਨੇਜ ਵਿਭਾਗ ਦੇ ਜ਼ਮੀਨੀ ਪੱਧਰ ‘ਤੇ ਤਿਆਰੀ ਉਪਰ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਹੜ੍ਹ ਸੁਰੱਖਿਆ ਕਾਰਜਾਂ ਵਿੱਚ ਕੋਈ ਢਿੱਲ ਨਹੀਂ ਹੈ।

          ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਡਰੇਨੇਜ ਵਿਭਾਗ ਨੇ ਕਾਫ਼ੀ ਗਿਣਤੀ ਵਿੱਚ ਖਾਲੀ ਈਸੀ ਬੈਗਾਂ ਦੀ ਖਰੀਦ ਨੂੰ ਯਕੀਨੀ ਬਣਾਇਆ ਹੈ ਅਤੇ ਖਾਲੀ ਥੈਲੇ ਵੱਡੀ ਗਿਣਤੀ ਵਿੱਚ ਪਹਿਲਾਂ ਹੀ ਮਿੱਟੀ ਨਾਲ ਭਰਕੇ ਘੱਗਰ ਸਮੇਤ ਹੋਰ ਨਦੀਆਂ ਦੀਆਂ ਨਾਜ਼ੁਕ ਥਾਵਾਂ ‘ਤੇ ਰੱਖ ਲਏ ਗਏ ਹਨ, ਜਦੋਂ ਕਿ ਹੋਰ ਵਾਧੂ ਖਾਲੀ ਬੈਗ ਵੀ ਤੁਰੰਤ ਲੋੜ ਪੈਣ ਵਾਲੇ ਰਣਨੀਤਕ ਖੇਤਰਾਂ ਨੇੜੇ ਭੰਡਾਰ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਦੇ ਤੁਰੰਤ ਟਾਕਰੇ ਲਈ ਪਟਿਆਲਾ ਡਰੇਨੇਜ ਡਿਵੀਜ਼ਨ ਦਫ਼ਤਰ ਵਿਖੇ ਇੱਕ ਪੂਰੀ ਤਰ੍ਹਾਂ ਲੈਸ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਨੰਬਰ 0175-2350550 ਦਿਨ-ਰਾਤ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਮੁੱਖ ਥਾਵਾਂ ਵਿੱਚ ਪਟਿਆਲਾ ਵੱਡੀ ਨਦੀ, ਸਮਾਣਾ-ਪਾਤੜਾਂ ਵਿਖੇ ਘੱਗਰ ਨੇੜੇ ਤੇ ਬਾਦਸ਼ਾਹਪੁਰ, ਰਾਜਪੁਰਾ ਵਿਖੇ ਪੱਚੀਦਰਾ-ਐਸਵਾਈਐਲ, ਸਰਾਲਾ ਖੁਰਦ (ਸਰਾਲਾ ਸਾਈਫਨ, ਘੱਗਰ, ਘਨੌਰ), ਰੋਹੜ ਜਗੀਰ, ਮੋਹਲਗੜ ਅਤੇ ਬੀਬੀਪੁਰ ਸ਼ਾਮਲ ਹਨ।

ਇਸ ਦੌਰਾਨ ਡਰੇਨੇਜ ਡਿਵੀਜ਼ਨ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਵਿੱਚ ਹੜ੍ਹਾਂ ਤੋਂ ਬਚਾਅ ਲਈ ਕੀਤੇ ਗਏ ਮੁੱਖ ਢਾਂਚਾਗਤ ਕੰਮਾਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਪਿੰਡ ਦਵਾਰਕਾਪੁਰ ਵਿਖੇ ਪਾਣੀ ਦੀ ਰਿਹਾਇਸ਼ੀ ਇਲਾਕਿਆਂ ਤੇ ਖੇਤਾਂ ਵਿੱਚ ਵਾਪਸੀ ਨੂੰ ਰੋਕਣ ਲਈ ਘੱਗਰ ਦਰਿਆ ਦੇ ਖੱਬੇ ਹਾਸ਼ੀਏ ਦੇ ਬੰਨ੍ਹਾਂ (ਐਲਐਮਬੀ) ‘ਤੇ ਦੋ ਫਲੱਡ ਗੇਟ ਤੇ ਇੱਕ ਗੇਅਰਿੰਗ ਸਿਸਟਮ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹੀ ਸਮਾਣਾ ਦੇ ਪਿੰਡ ਅਰਨੇਟੂ ਨੇੜੇ ਘੱਗਰ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਅਤੇ ਬੰਨ੍ਹ ਖੁਰਨ ਤੋਂ ਰੋਕਣ ਲਈ ਐਲਐਮਬੀ ‘ਤੇ ਪੱਥਰ ਨਾਲ ਬਣੇ ਰਿਵੇਟਮੈਂਟ ਅਤੇ ਪਿੱਚਿੰਗ ਦਾ ਨਿਰਮਾਣ ਕੀਤਾ ਗਿਆ ਹੈ।

ਜਦੋਂਕਿ ਪਿੰਡ ਦੁਧਨ ਗੁੱਜਰਾਂ ਵਿਖੇ ਸੱਜੇ ਟਾਂਗਰੀ ਬੰਨ੍ਹ ‘ਤੇ ਸ਼ੇਖੂਪੁਰਾ ਅਦਲਤੀਵਾਲਾ ਡਰੇਨ ਦੇ ਆਊਟਫਾਲ ‘ਤੇ ਮੌਜੂਦਾ ਪਾਈਪ ਇਨਲੇਟ ਦਾ ਪੁਨਰ ਨਿਰਮਾਣ, ਜਿਸ ਵਿੱਚ ਟਾਂਗਰੀ ਨਦੀ ਦੇ ਉਲਟ ਵਹਾਅ ਤੋਂ ਬਚਾਉਣ ਲਈ ਬੈਰਲ, ਗੇਟ ਅਤੇ ਗੇਅਰਿੰਗ ਸਿਸਟਮ ਦੀ ਸਥਾਪਨਾ ਵੀ ਸ਼ਾਮਲ ਹੈ।ਪਿੰਡ ਹਰਚੰਦਪੁਰਾ ਅਤੇ ਹਡਾਨਾ ਦੇ ਨੇੜੇ ਘੱਗਰ ਨਦੀ ਦੇ ਸੱਜੇ ਕੰਢੇ ‘ਤੇ ਪਿੱਚਿੰਗ ਦੇ ਨਾਲ ਬੋਲਡਰ ਕ੍ਰੇਟੇਡ ਸਟੱਡ ਅਤੇ ਐਪਰਨ ਦਾ ਵਿਕਾਸ ਨੇੜਲੇ ਸੜਕਾਂ, ਪਿੰਡਾਂ ਅਤੇ ਖੇਤਾਂ ਦੀ ਸੁਰੱਖਿਆ ਲਈ ਕੀਤਾ ਗਿਆ ਹੈ। ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਨੇ ਪੁਸ਼ਟੀ ਕੀਤੀ ਕਿ ਸਾਰੇ ਨਿਰਧਾਰਤ ਹੜ੍ਹ ਸੁਰੱਖਿਆ ਕਾਰਜ ਸਮੇਂ ਸਿਰ ਪੂਰੇ ਹੋ ਗਏ ਹਨ, ਜਿਸ ਨਾਲ ਭਾਰੀ ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹੇ ਦੀ ਤਿਆਰੀ ਯਕੀਨੀ ਬਣਾਈ ਗਈ ਹੈ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ੋਰ ਦੇ ਕੇ ਕਿਹਾ ਕਿ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ਉਪਰ ਨੇੜਿਓਂ ਨਿਗਰਾਨੀ ਰੱਖਣਾ ਜਾਰੀ ਰੱਖੇਗਾ ਅਤੇ ਮਾਨਸੂਨ ਸੀਜ਼ਨ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਉਨ੍ਹਾਂ ਨੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਸੂਚਨਾ ਨੂੰ ਹੀ ਮੰਨਣ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ।

********

Tags: BREAKING NEWSBreaking news in PunjabiLatest News In PunjabiPATIALApunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Hukamnama Sri Darbar Sahib Today – 06 September 2026 | Ang 680 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 06 September 2026 | Ang 680 I ਅੱਜ ਦਾ ਹੁਕਮਨਾਮਾ

by Ankit
September 6, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | September | Date 06-09-2026 |...

Women’s Asia Cup : ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

Women’s Asia Cup : ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

by Navjot
September 5, 2026
0

Women’s Asia Cup : ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਪਾਕਿਸਤਾਨ ਨੇ ਬਣਾਇਆ ਟੂਰਨਾਮੈਂਟ ਦੇ ਇਤਿਹਾਸ ਦਾ ਸਭ...

Dominican Republic ਦੀ ਜੋਹੇਰੀ ਮੋਲਾ ਡੋਮਿੰਗੁਏਜ਼ ਦੇ ਸਿਰ ਸਜਿਆ ਮਿਸ ਵਰਲਡ 2026 ਦਾ ਤਾਜ

Dominican Republic ਦੀ ਜੋਹੇਰੀ ਮੋਲਾ ਡੋਮਿੰਗੁਏਜ਼ ਦੇ ਸਿਰ ਸਜਿਆ ਮਿਸ ਵਰਲਡ 2026 ਦਾ ਤਾਜ

by Navjot
September 5, 2026
0

Dominican Republic ਦੀ ਜੋਹੇਰੀ ਮੋਲਾ ਡੋਮਿੰਗੁਏਜ਼ ਦੇ ਸਿਰ ਸਜਿਆ ਮਿਸ ਵਰਲਡ 2026 ਦਾ ਤਾਜ   ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ) ਡੋਮਿਨਿਕਨ...

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 5, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 5 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Hukamnama Sri Darbar Sahib Today – 06 September 2026 | Ang 680 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 06 September 2026 | Ang 680 I ਅੱਜ ਦਾ ਹੁਕਮਨਾਮਾ

by Ankit
September 6, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | September | Date 06-09-2026 |...

Most Popular

ਗੈਂਗਸਟਰਾਂ ‘ਤੇ ਵਾਰ ਦਾ 210ਵਾਂ ਦਿਨ: ਪੰਜਾਬ ਪੁਲਿਸ ਵੱਲੋਂ 537 ਥਾਈਂ ਛਾਪੇਮਾਰੀ; 295 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 210ਵਾਂ ਦਿਨ: ਪੰਜਾਬ ਪੁਲਿਸ ਵੱਲੋਂ 537 ਥਾਈਂ ਛਾਪੇਮਾਰੀ; 295 ਕਾਬੂ

by Ankit
3 weeks ago
0

ਗੈਂਗਸਟਰਾਂ 'ਤੇ ਵਾਰ ਦਾ 210ਵਾਂ ਦਿਨ: ਪੰਜਾਬ ਪੁਲਿਸ ਵੱਲੋਂ 537 ਥਾਈਂ ਛਾਪੇਮਾਰੀ; 295 ਕਾਬੂ — ਪੁਲਿਸ ਟੀਮਾਂ ਨੇ 198 ਵਿਅਕਤੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 