Ludhiana ਪੱਛਮੀ ਜ਼ਿਮਨੀ ਚੋਣ : ਹੁਣ ਤਕ ਕਿੰਨੇ ਫੀਸਦੀ ਹੋਈ ਵੋਟਿੰਗ; ਪੜ੍ਹੋ ਤਾਜ਼ਾ Update

ਲੁਧਿਆਣਾ, 19 ਜੂਨ (ਵਿਸ਼ਵ ਵਾਰਤਾ):ਲੁਧਿਆਣਾ ਪੱਛਮੀ ਉਪ ਚੋਣ ਲਈ ਸਵੇਰ 7 ਵਜੇ ਤੋਂ ਵੋਟਿੰਗ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਦੁਪਹਿਰ 3 ਵਜੇ ਤੱਕ 41.04% ਵੋਟਿੰਗ ਹੋਈ ਹੈ। ਦੱਸ ਦਈਏ ਕਿ ਦੁਪਹਿਰ 1 ਵਜੇ ਤੱਕ, ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ 33.42% ਪੋਲਿੰਗ ਦਰਜ ਕੀਤੀ ਗਈ ਹੈ।ਇਸ ਤੋਂ ਪਹਿਲਾ ਸਵੇਰੇ 11 ਵਜੇ ਤੱਕ 21.51 ਪ੍ਰਤੀਸ਼ਤ ਵੋਟਿੰਗ ਹੋਈ ਅਤੇ ਸਵੇਰੇ 9 ਵਜੇ ਤੱਕ 8.50 ਫ਼ੀਸਦ ਵੋਟਿੰਗ ਹੋਈ ਸੀ।
ਅੱਜ ਤੜਕੇ ਸਭ ਤੋਂ ਪਹਿਲਾ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਆਪਣੀ ਵੋਟ ਪਾਉਣ ਲਈ ਮਾਲਵਾ ਸਕੂਲ ਗਏ, ਫਿਰ ਭਾਜਪਾ ਉਮੀਦਵਾਰ ਜੀਵਨ ਗੁਪਤਾ ਆਪਣੀ ਵੋਟ ਪਾਉਣ ਲਈ ਜੈਨ ਸਕੂਲ ਪੁੱਜੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਆਪਣੇ ਪਰਿਵਾਰ ਸਮੇਤ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਵੋਟ ਪਾਉਣ ਪਹੁੰਚੇ ਅਤੇ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਜੇਜੇਐਨ ਪਬਲਿਕ ਸਕੂਲ ਵਿੱਚ ਆਪਣੀ ਵੋਟ ਪਾਈ। ਅੱਜ ਸ਼ਾਮ 6 ਵਜੇ ਤਕ ਵੋਟਿੰਗ ਪ੍ਰੀਕਿਰਿਆ ਜਾਰੀ ਰਹੇਗੀ ।























