WTC Final : ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲ਼ੇ ਫਾਈਨਲ ਮੁਕਾਬਲਾ ਜਾਰੀ
ਆਸਟ੍ਰੇਲੀਆ ਨੇ ਪਹਿਲੇ ਸੈਸ਼ਨ ‘ਚ ਹੀ ਗੁਆਈਆਂ 4 ਵਿਕਟਾਂ

ਚੰਡੀਗੜ੍ਹ, 11ਜੂਨ(ਵਿਸ਼ਵ ਵਾਰਤਾ) WTC Final : ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ ਲੰਡਨ ਦੇ ਲਾਰਡਜ਼ ਕ੍ਰਿਕਟ ਸਟੇਡੀਅਮ ਵਿੱਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾ ਰਿਹਾ ਹੈ। ਜਿੱਥੇ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਬੁੱਧਵਾਰ ਨੂੰ ਮੈਚ ਦਾ ਪਹਿਲਾ ਦਿਨ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਆਈ ਕੰਗਾਰੂ ਟੀਮ ਨੇ ਪਹਿਲੇ ਸੈਸ਼ਨ ਵਿੱਚ 4 ਵਿਕਟਾਂ ਗੁਆ ਦਿੱਤੀਆਂ। ਟੀਮ ਨੇ 67 ਦੌੜਾਂ ਬਣਾਈਆਂ ਗਨ। ਮਾਰਨਸ ਲਾਬੂਸ਼ਾਨੇ 17, ਟ੍ਰੈਵਿਸ ਹੈੱਡ 11 ਅਤੇ ਕੈਮਰਨ ਗ੍ਰੀਨ 4 ਦੌੜਾਂ ਬਣਾ ਕੇ ਆਊਟ ਹੋ ਗਏ। ਓਪਨਰ ਉਸਮਾਨ ਖਵਾਜਾ 20 ਗੇਂਦਾਂ ਖੇਡਣ ਤੋਂ ਬਾਅਦ ਵੀ ਖਾਤਾ ਨਹੀਂ ਖੋਲ੍ਹ ਸਕਿਆ। ਸਟੀਵ ਸਮਿਥ ਨਾਬਾਦ ਰਹੇ। ਟ੍ਰੈਵਿਸ ਹੈੱਡ ਦੀ ਵਿਕਟ ਡਿੱਗਣ ਤੋਂ ਬਾਅਦ ਲੰਚ ਬ੍ਰੇਕ ਹੋ ਗਿਆ ਹੈ।
ਦੱਸ ਦਈਏ ਕਿ ਦੱਖਣੀ ਅਫਰੀਕਾ ਵੱਲੋਂ ਕਾਗਿਸੋ ਰਬਾਡਾ ਅਤੇ ਮਾਰਕੋ ਜਾਨਸਨ ਨੇ 2-2 ਵਿਕਟਾਂ ਲਈਆਂ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























