Axiom Mission-4 ਫਿਰ ਮੁਲਤਵੀ, ਸ਼ੁਭਾਂਸ਼ੂ ਸ਼ੁਕਲਾ ਨੇ ਅੱਜ ਸ਼ਾਮ ਨੂੰ ਭਰਨੀ ਸੀ ਉਡਾਣ
– ਨਵੀਂ ਤਾਰੀਖ਼ ਦਾ ਐਲਾਨ ਜਲਦੀ

ਨਵੀ ਦਿੱਲੀ, 11 ਜੂਨ (ਵਿਸ਼ਵ ਵਾਰਤਾ): ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅੱਜ ਯਾਨੀ 11 ਜੂਨ ਨੂੰ Axiom ਮਿਸ਼ਨ 4 (Axiom Mission-4) ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾ ਰਹੇ ਸਨ। ਉਨ੍ਹਾਂ ਦੇ ਨਾਲ ਤਿੰਨ ਹੋਰ ਪੁਲਾੜ ਯਾਤਰੀਆ ਨੇ ਵੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਣਾ ਸੀ। ਇਹ ਮਿਸ਼ਨ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਫਲੋਰੀਡਾ ਵਿੱਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਣਾ ਸੀ। ਪਰ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰਾਂ ਨੂੰ ਆਈਐਸਐਸ ਲੈ ਕੇ ਜਾਣ ਵਾਲੇ ਪੁਲਾੜ ਯਾਨ, ਐਕਸੀਓਮ-4 ਦੀ ਲਾਂਚਿੰਗ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਸਪੇਸਐਕਸ ਨੇ ਇਹ ਐਲਾਨ ਕੀਤਾ। ਸਪੇਸਐਕਸ ਨੇ ਕਿਹਾ ਕਿ ਇੰਜੀਨੀਅਰਾਂ ਨੇ ਸਪੇਸਐਕਸ ਦੇ ਫਾਲਕਨ-9 ਰਾਕੇਟ ਵਿੱਚ ਲੀਕ ਦੀ ਮੁਰੰਮਤ ਲਈ ਹੋਰ ਸਮਾਂ ਮੰਗਿਆ ਹੈ।
ਸਪੇਸਐਕਸ ਨੇ ਟਵੀਟ ਕੀਤਾ ਕਿ ਫਾਲਕਨ 9 ਐਕਸ-4 ਦੀ ਸਪੇਸ ਸਟੇਸ਼ਨ ਲਈ ਲਾਂਚਿੰਗ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ ਤਾਂ ਜੋ ਇੰਜੀਨੀਅਰਾਂ ਨੂੰ ਪੋਸਟ-ਸਟੈਟਿਕ ਫਾਇਰ ਬੂਸਟਰ ਦੇ ਨਿਰੀਖਣ ਦੌਰਾਨ ਪਛਾਣੇ ਗਏ LOX ਲੀਕ ਦੀ ਮੁਰੰਮਤ ਕਰਨ ਲਈ ਵਾਧੂ ਸਮਾਂ ਮਿਲ ਸਕੇ।ਸਪੇਸਐਕਸ ਨੇ ਕਿਹਾ ਕਿ ਮੁਰੰਮਤ ਪੂਰੀ ਹੋਣ ਤੋਂ ਬਾਅਦ ਅਸੀਂ ਜਲਦੀ ਹੀ ਇੱਕ ਨਵੀਂ ਲਾਂਚ ਮਿਤੀ ਦਾ ਐਲਾਨ ਕਰਾਂਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ, 9 ਜੂਨ ਨੂੰ ਵੀ ਮਿਸ਼ਨ ਨੂੰ 11 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਇਸਰੋ ਨੇ ਇਸਦਾ ਕਾਰਨ ਖਰਾਬ ਮੌਸਮ ਦੱਸਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















